ਪਾਲਨਪੁਰ- ਇਕ ਬੱਸ ਤੇ ਟੈਂਕਰ ਦੀ ਟੱਕਰ 'ਚ ਰਾਜਸਥਾਨ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਇਹ ਹਾਦਸਾ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਵਾਪਰਿਆ। ਇੰਚਾਰਜ ਪੁਲਸ ਇੰਸਪੈਕਟਰ ਐੱਚ.ਐੱਮ. ਪਟੇਲ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਸੂਈਗਾਮ ਤਾਲੁਕਾ ਦੇ ਸੋਨੇਥ ਪਿੰਡ ਕੋਲ ਨੈਸ਼ਨਲ ਹਾਈਵੇਅ 'ਤੇ ਮੰਗਲਵਾਰ ਦੇਰ ਰਾਤ ਕਰੀਬ ਡੇਢ ਵਜੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਬੱਸ ਰਾਜਸਥਾਨ ਤੋਂ ਗੁਜਰਾਤ ਦੇ ਰਾਜਕੋਟ ਜਾ ਰਹੀ ਸੀ, ਉਦੋਂ ਉਸ ਦੀ ਟੱਕਰ ਇਕ ਟੈਂਕਰ ਨਾਲ ਹੋ ਗਈ। ਉਨ੍ਹਾਂ ਕਿਹਾ,''ਤਿੰਨ ਬੱਸ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 12 ਹੋਰ ਨੂੰ ਕੋਲ ਦੇ ਹਸਪਤਾਲਾਂ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।'' ਪਟੇਲ ਨੇ ਦੱਸਿਆ ਕਿ ਬੱਸ ਹਾਦਸੇ 'ਚ ਜਾਨ ਗੁਆਉਣ ਵਾਲੇ ਤਿੰਨ ਵਿਅਕਤੀ 30 ਤੋਂ 45 ਸਾਲ ਦੀ ਉਮਰ ਦੇ ਪੁਰਸ਼ ਸਨ ਅਤੇ ਰਾਜਸਥਾਨ ਦੇ ਬਾਲੋਤਰਾ ਦੇ ਰਹਿਣ ਵਾਲੇ ਸਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਭੇਜਣ 'ਤੇ ਗੁੱਸਾ ਹੋਇਆ ਮੰਗੇਤਰ, ਕਰ 'ਤਾ ਨੌਜਵਾਨ ਦਾ ਕਤਲ
NEXT STORY