ਨਵੀਂ ਦਿੱਲੀ - ਨਕਸਲ ਪ੍ਰਭਾਵਿਤ ਸੂਬਿਆਂ ਵਿਚ ਪੁਲਸ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਇਨ੍ਹਾਂ ਸੀ-60 ਕਮਾਂਡੋ ਦੀ ਤਰਜ਼ 'ਤੇ ਟ੍ਰੇਨਿੰਗ ਕਰਨ ਲਈ ਚਿੱਠੀ ਲਿਖੀ ਹੈ। ਕੇਂਦਰ ਵਲੋਂ ਡੀ.ਜੀ. ਨੂੰ ਲਿਖੇ ਪੱਤਰ ਮੁਤਾਬਕ ਪੁਲਸ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਮਹਾਰਾਸ਼ਟਰ ਦੀ ਸੀ-6-ਕਮਾਂਡੋ ਦੀ ਤਰਜ਼ 'ਤੇ ਅਭਿਆਸ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਵਿਚ ਇਨ੍ਹਾਂ ਕਮਾਂਡੋਜ਼ ਨੇ 39 ਨਕਸਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਕੀ ਹੈ ਸੀ-60
* ਸਾਲ 1989-90 ਵਿਚ ਨਕਸਲੀਆਂ ਨਾਲ ਲੜਨ ਲਈ ਮਹਾਰਾਸ਼ਟਰ ਪੁਲਸ ਨੇ ਇਕ ਵਿਸ਼ੇਸ਼ ਟੀਮ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਦੇ ਲਈ ਨਕਸਲੀ ਪ੍ਰਭਾਵਿਤ ਇਲਾਕੇ ਗੜ੍ਹਚਿਰੌਲੀ ਦੇ ਸਥਾਨਕ ਲੋਕਾਂ ਨੂੰ ਚੁਣ ਕੇ ਇਸ ਦਾ ਗਠਨ ਕੀਤਾ ਗਿਆ ਸੀ। ਇਸ ਨੂੰ ਬਣਾਉਣ ਦਾ ਵਿਚਾਰ ਆਈ. ਪੀ. ਐੱਸ. ਅਧਿਕਾਰੀ ਕੇ. ਪੀ. ਰਘੁਵੰਸ਼ੀ ਨੇ ਦਿੱਤਾ ਸੀ।
* ਸ਼ੁਰੂ ਵਿਚ ਸੀ-60 ਕਮਾਂਡੋ ਵਿਚ 60 ਆਦੀਵਾਸੀ ਲੋਕਾਂ ਨੂੰ ਭਰਤੀ ਕੀਤਾ ਗਿਆ ਅਤੇ ਹੁਣ ਇਸ ਯੂਨਿਟ ਵਿਚ 800 ਲੋਕ ਸ਼ਾਮਲ ਹਨ, ਜੋ ਗੜ੍ਹਚਿਰੌਲੀ ਵਿਚ ਹੀ 24 ਟੀਮਾਂ ਵਿਚ ਕੰਮ ਕਰ ਰਹੇ ਹਨ।
* ਜੀਵਨ ਰੱਖਿਆ ਲਈ ਬਿਹਤਰ ਤਰੀਕੇ ਨਾਲ ਸਿੱਖਿਅਤ ਸੀ-60 ਕਮਾਂਡੋ ਸਥਾਨਕ ਭਾਸ਼ਾ ਦੇ ਜਾਣਕਾਰ ਹੁੰਦੇ ਹਨ ਕਿਉਂਕਿ ਨਕਸਲੀ ਸਥਾਨਕ ਭਾਸ਼ਾਵਾਂ ਗੌਂਡੀ ਅਤੇ ਮਰਾਠੀ ਵਿਚ ਹੀ ਗੱਲ ਕਰਦੇ ਹਨ।
* ਸੈਲਫ ਡਿਫੈਂਸ ਵਿਚ ਬਿਹਤਰ ਹੋਣ ਕਾਰਨ ਜੰਗਲ ਵਿਚ ਨਕਸਲੀਆਂ ਨਾਲ ਸਾਹਮਣਾ ਹੋਣ 'ਤੇ ਇਹ ਬਿਹਤਰ ਰਹਿੰਦੇ ਹਨ।
* ਨਵੇਂ-ਨਵੇਂ ਹਥਿਆਰ ਅਤੇ ਗੈਜੇਟਸ ਚਲਾਉਣ ਵਿਚ ਸਮਰੱਥ ਇਹ ਦਲ ਪਿੰਡਾਂ ਦੀ ਸੰਸਕ੍ਰਿਤੀ, ਲੋਕ ਅਤੇ ਭਾਸ਼ਾ ਬਾਰੇ ਜਾਣਕਾਰ ਹੋਣ ਕਾਰਨ ਖੁਫੀਆ ਸਮਰੱਥਾ ਵਿਚ ਅੱਵਲ ਹੁੰਦੇ ਹਨ।
ਸੀ-60 ਕਮਾਂਡੋ ਆਪਣੀ ਇੱਛਾ ਨਾਲ ਇਸ ਬਲ ਵਿਚ ਸ਼ਾਮਲ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਘਰ-ਰਿਸ਼ਤੇਦਾਰਾਂ ਨੂੰ ਨਕਸਲੀ ਹਮਲੇ ਵਿਚ ਮਾਰਿਆ ਜਾ ਚੁੱਕਾ ਹੁੰਦਾ ਹੈ।
* ਸੀ. ਆਰ. ਪੀ. ਐੱਫ. ਨੇ ਇਕ 'ਬਸਰੀਆ ਬਟਾਲੀਅਨ' ਦਾ ਗਠਨ ਕੀਤਾ ਹੈ, ਇਸ ਵਿਚ ਬਸਤਰ ਜ਼ਿਲੇ ਦੇ ਸਥਾਨਕ ਆਦੀਵਾਸੀ ਲੋਕ ਸ਼ਾਮਲ ਹਨ। ਬਸਤਰੀਆ ਬਟਾਲੀਅਨ ਵਿਚ 534 ਜਵਾਨ ਹਨ, ਜਿਨ੍ਹਾਂ ਵਿਚ 189 ਔਰਤਾਂ ਵੀ ਸ਼ਾਮਲ ਹਨ। ਫਿਲਹਾਲ ਇਨ੍ਹਾਂ ਨੂੰ ਗੁਰੀਲਾ ਜੰਗ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਮੀਦ ਹੈ ਕਿ ਸੀ-60 ਕਮਾਂਡੋ ਦੀ ਜਾਂਬਾਜ਼ੀ ਅਤੇ ਰਣਨੀਤੀ ਦਾ ਲਾਭ ਬਾਕੀ ਸੂਬਿਆਂ ਨੂੰ ਵੀ ਹੋ ਸਕਦਾ ਹੈ, ਕਿਉਂਕਿ ਸਥਾਨਕ ਲੋਕਾਂ ਦੀ ਮਦਦ ਦੇ ਬਿਨਾਂ ਨਕਸਲੀ ਅੱਤਵਾਦ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ।
ਰਾਮਲੀਲਾ ਮੈਦਾਨ ਦਾ ਨਾਮ ਬਦਲਣ 'ਤੇ ਬੋਲੇ ਕੇਜਰੀਵਾਲ
NEXT STORY