ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਬਾਕੀ ਮਿਆਦ ਲਈ 12 ਰਾਜ ਸਭਾ ਮੈਂਬਰਾਂ ਦੇ ਮੁਅੱਤਲੀ ’ਚ ਮੰਗਲਵਾਰ ਨੂੰ ਕਿਹਾ ਕਿ ਸੰਸਦ ’ਚ ਜਨਤਾ ਦੀ ਗੱਲ ਚੁੱਕਣ ਲਈ ਮੁਆਫ਼ੀ ਬਿਲਕੁੱਲ ਨਹੀਂ ਮੰਗੀ ਜਾ ਸਕਦੀ। ਉਨ੍ਹਾਂ ਨੇ ਟਵੀਟ ਕੀਤਾ,‘‘ਕਿਹੜੀ ਗੱਲ ਦੀ ਮੁਆਫ਼ੀ? ਸੰਸਦ ’ਚ ਜਨਤਾ ਦੀ ਗੱਲ ਚੁੱਕਣ ਦੀ? ਬਿਲਕੁੱਲ ਨਹੀਂ !’’ ਇਸ ਤੋਂ ਪਹਿਲਾਂ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮੁਅੱਤਲ ਕੀਤੇ ਗਏ ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਨੂੰ ਗਲਤ ਰਵੱਈਏ ਲਈ ਉੱਚ ਸਦਨ ਦੇ ਅੰਦਰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਮੈਂਬਰ ਸਪੀਕਰ ਅਤੇ ਸਦਨ ਤੋਂ ਮੁਆਫ਼ੀ ਮੰਗ ਲੈਂਦੇ ਹਨ ਤਾਂ ਫਿਰ ਸਰਕਾਰ ਉਨ੍ਹਾਂ ਦੇ ਪ੍ਰਸਤਾਵ (ਮੁਅੱਤਲੀ ਰੱਦ ਕਰਨ ਦੇ) ’ਤੇ ਸਕਾਰਾਤਮਕ ਰੂਪ ਨਾਲ ਵਿਚਾਰ ਕਰਨ ਲਈ ਤਿਆਰ ਹੈ।
ਸੰਸਦ ਦੇ ਸੋਮਵਾਰ ਨੂੰ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਦੇ 12 ਮੈਂਬਰਾਂ ਨੂੰ ਪਿਛਲੇ ਮਾਨਸੂਨ ਸੈਸ਼ਨ ਦੌਰਾਨ ਗਲਤ ਰਵੱਈਏ ਕਾਰਨ, ਮੌਜੂਦਾ ਸੈਸ਼ਨ ਦੀ ਬਾਕੀ ਮਿਆਦ ਤੱਕ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਉੱਚ ਸਦਨ ’ਚ ਡਿਪਟੀ ਸਪੀਕਰ ਹਰਿਵੰਸ਼ ਦੀ ਮਨਜ਼ੂਰੀ ਨਾਲ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਮਵਾਰ ਨੂੰ ਇਸ ਸਿਲਸਿਲੇ ’ਚ ਇਕ ਪ੍ਰਸਤਾਵ ਰੱਖਿਆ, ਜਿਸ ਨੂੰ ਵਿਰੋਧੀ ਦਲਾਂ ਦੇ ਹੰਗਾਮੇ ਦਰਮਿਆਨ ਸਦਨ ਨੇ ਮਨਜ਼ੂਰੀ ਦੇ ਦਿੱਤੀ। ਜਿਨ੍ਹਾਂ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਲਾਮਾਰਮ ਕਰੀਮ, ਕਾਂਗਰਸ ਦੀ ਫੁੱਲੋਂ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਣੀ ਪਟੇਲ, ਸਈਅਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਤ੍ਰਿਣਮੂਲ ਕਾਂਗਰਸ ਦੀ ਡੋਲਾ ਸੋਨ ਅਤੇ ਸ਼ਾਂਤੀ ਛੇਤਰੀ, ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੇ ਵਿਸਵਮ ਸ਼ਾਮਲ ਹਨ।
ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਅਫਰੀਕੀ ਦੇਸ਼ਾਂ ਤੋਂ ਪਿਛਲੇ 15 ਦਿਨਾਂ ’ਚ ਮੁੰਬਈ ਆਏ 1000 ਯਾਤਰੀ, ਜਾਣਕਾਰੀ ਸਿਰਫ਼ 466 ਦੀ
NEXT STORY