ਮੁਜਫੱਰਨਗਰ—ਜ਼ਿਲੇ ਦੇ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਸੋਮਵਾਰ ਸ਼ਾਮ ਚੱਲਦੀ ਕਾਰ 'ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਬਲਾਤਕਾਰ ਉਸ ਦੇ 3 ਸਾਲ ਦੇ ਬੱਚੇ ਨੂੰ ਕਾਰ ਤੋਂ ਬਾਹਰ ਸੁੱਟਣ ਦੇ ਬਾਅਦ ਕੀਤਾ ਗਿਆ। ਪਿੰਡ ਵਾਸੀਆਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਖਤਰੇ 'ਚੋਂ ਬਾਹਰ ਹੈ।
ਨਗਰ ਪੁਲਸ ਅਧਿਕਾਰੀ ਓਮਬੀਰ ਸਿੰਘ ਨੇ ਦੱਸਿਆ ਕਿ ਬਲਾਤਕਾਰ ਦੇ ਬਾਅਦ ਜ਼ਿਲੇ ਦੇ ਛਾਪਰ ਖੇਤਰ 'ਚ 26 ਸਾਲਾਂ ਪੀੜਤਾ ਨੂੰ ਕਾਰ ਤੋਂ ਬਾਹਰ ਸੁੱਟ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੀੜਤਾ ਨੇ ਹੋਸ਼ ਆਉਣ ਦੇ ਬਾਅਦ ਰਿਪੋਰਟ ਦਰਜ ਕਰਵਾਈ। ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਦੋਸ਼ੀ ਆਰ. ਕੇ ਮਹਿਤਾ ਨਾਮਕ ਵਿਅਕਤੀ ਨੇ ਨੌਕਰੀ ਦਾ ਲਾਲਚ ਦੇ ਕੇ ਉਸ ਨੂੰ ਬੁਲਾਇਆ। ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਮਹਿਤਾ ਅਤੇ ਉਸ ਦੇ ਇਕ ਦੋਸਤ ਨੇ ਬਲਾਤਕਾਰ ਕੀਤਾ।
ਕੇਦਾਰਨਾਥ 'ਚ ਭਾਰੀ ਬਰਫਬਾਰੀ, ਹਰੀਸ਼ ਰਾਵਤ ਵੀ ਫਸੇ
NEXT STORY