ਨਵੀਂ ਦਿੱਲੀ— ਸੈਂਟਰਲ ਬਿਊਰੋ ਆਫ ਇੰਵੈਸਟੀਗੇਸ਼ਨ (ਸੀ.ਬੀ.ਆਈ.) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਜਵਾਹਰਲਾਲ ਯੂਨੀਵਰਸਿਟੀ ਦੇ ਲਾਪਤਾ ਵਿਦਿਆਰਥੀ ਨਜ਼ੀਬ ਅਹਿਮਦ ਦੀ ਖਬਰ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਦਿੱਤਾ ਜਾਵੇਗਾ।
ਨਜ਼ੀਬ ਅਹਿਮਦ ਜਵਾਹਰਲਾਲ ਯੂਨੀਵਰਸਿਟੀ ਦੇ ਕੈਂਪ 'ਚੋਂ 16 ਅਕਤੂਬਰ 2016 ਦਾ ਲਾਪਤਾ ਹੈ। ਦਿੱਲੀ ਹਾਈ ਕੋਰਟ ਨੇ ਨਜ਼ੀਬ ਦੀ ਮਾਂ ਫਾਤਿਮਾ ਨਫੀਸ ਦੀ ਅਪੀਲ 'ਤੇ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ ਕਿ ਦਿੱਲੀ ਪੁਲਸ ਨਜ਼ੀਬ ਦੀ ਭਾਲ ਨਹੀਂ ਕਰ ਸਕੀ ਹੈ। ਅਦਾਲਤ ਨੇ ਨਿਰਦੇਸ਼ ਦਿੱਤੇ ਸਨ ਕਿ ਇਸ ਮਾਮਲੇ ਦੀ ਜਾਂਚ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਵਲੋਂ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਵੀ ਨਜ਼ੀਬ ਦੀ ਖਬਰ ਦੇਣ ਵਾਲੇ ਨੂੰ ਇਕ ਲੱਖ ਦੇਣ ਦਾ ਐਲਾਨ ਕੀਤਾ ਹੋਇਆ ਹੈ। ਸੀ.ਬੀ.ਆਈ ਨੇ ਜੂਨ 'ਚ ਇਸ ਮਾਮਲੇ 'ਚ ਪਹਿਲੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਜ਼ੀਬ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਿਦਿਆਰਥੀਆਂ ਵਿਚਾਲੇ ਵਿਵਾਦ ਹੋਇਆ ਸੀ, ਜਿਸ ਦੇ ਬਾਅਦ ਤੋਂ ਹੀ ਨਜ਼ੀਬ ਲਾਪਤਾ ਹੈ।
ਬੇਟਾ ਨਾ ਹੋਣ 'ਤੇ ਔਰਤ ਨੂੰ ਕੀਤਾ ਪਰੇਸ਼ਾਨ, ਦਰਜ ਕਰਵਾਇਆ ਮੁਕੱਦਮਾ
NEXT STORY