ਦੇਹਰਾਦੂਨ— ਇਕ ਵਿਆਹੁਤਾ ਨੇ ਸਹੁਰੇ ਘਰਦਿਆਂ 'ਤੇ ਬੇਟਾ ਨਾ ਹੋਣ ਕਾਰਨ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਔਤਰ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਪਤੀ ਅਤੇ ਹੋਰ ਘਰਦਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਨਹਿਰੂ ਕਾਲੋਨੀ ਰਾਜੇਸ਼ ਸ਼ਾਹ ਨੇ ਦੱਸਿਆ ਕਿ ਮੋਥਰੋਵਾਲਾ ਵਾਸੀ ਰਚਨਾ ਦਾ ਵਿਆਹ 8 ਸਾਲ ਪਹਿਲੇ ਭੁਪੇਂਦਰ ਸੇਮਵਾਲ ਵਾਸੀ ਕੇਦਾਰਪੁਰ ਨਾਲ ਹੋਇਆ ਸੀ। ਵਿਆਹ ਦੇ ਬਾਅਦ ਰਚਨਾ ਦੀਆਂ ਦੋ ਬੇਟੀਆਂ ਨੇ ਜਨਮ ਲਿਆ। ਉਸ ਦੇ ਭਰਾ ਮਹੇਸ਼ ਦਾ ਦੋਸ਼ ਹੈ ਕਿ ਬੇਟਾ ਨਾ ਹੋਣ 'ਤੇ ਸਹੁਰੇ ਘਰਦਿਆਂ ਨੇ ਰਚਨਾ ਨੂੰ ਪਰੇਸ਼ਾਨ ਕਰਨ ਲੱਗਾ। ਮਹੇਸ਼ ਨੇ ਦੱਸਿਆ ਕਿ ਜਦੋਂ ਉਸ ਦੀ ਭੈਣ ਨੇ ਇਹ ਗੱਲ ਉਨ੍ਹਾਂ ਨੂੰ ਦੱਸੀ ਤਾਂ ਸਹੁਰੇ ਘਰਦੇ ਪੱਖ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨ੍ਹੇ। ਪੁਲਸ ਨੇ ਔਰਤ ਦੇ ਪਤੀ, ਸੱਸ, ਸਹੁਰੇ ਅਤੇ ਜੇਠਾਣੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਫਲਾਈਓਵਰ ਤੋਂ ਹੇਠਾਂ ਡਿੱਗਿਆ ਮਿਰਚੀ ਨਾਲ ਭਰਿਆ ਟਰੱਕ, 1 ਦੀ ਮੌਤ, 3 ਜ਼ਖਮੀ
NEXT STORY