ਸ਼੍ਰੀਗੰਗਾਨਗਰ- ਰਾਜਸਥਾਨ 'ਚ ਸ਼੍ਰੀਗੰਗਾਨਗਰ ਦੇ ਜਵਾਹਰਨਗਰ ਥਾਣਾ ਖੇਤਰ 'ਚ ਮੰਗਲਵਾਰ ਨੂੰ ਇਕ ਮਕਾਨ ਦੀ ਪਹਿਲੀ ਮੰਜ਼ਲ 'ਤੇ ਬਣੇ ਕਮਰੇ 'ਚ ਸੀਲਿੰਗ ਫੈਨ 'ਚੋਂ ਨਿਕਲੀਆਂ ਚੰਗਿਆੜੀਆਂ ਨਾਲ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵਾਲਿਆਂ ਨੂੰ ਉੱਪਰ ਕਮਰੇ 'ਚ ਅੱਗ ਲੱਗਣ ਦਾ ਉਦੋਂ ਪਤਾ ਲੱਗਾ, ਜਦੋਂ ਗੁਆਂਢ ਦੇ ਲੋਕਾਂ ਨੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਇਸ 'ਤੇ ਪਰਿਵਾਰ ਦੇ ਮੈਂਬਰਾਂ ਅਤੇ ਗੁਆਂਢੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਫ਼ਲਤਾ ਨਹੀਂ ਮਿਲੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਰੀਬ ਅੱਧੇ ਘੰਟੇ 'ਚ ਕਾਬੂ ਪਾ ਲਿਆ।
ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੁਖੜਿਆਨਗਰ ਦੇ ਸੈਕਟਰ ਨੰਬਰ 1 'ਚ ਅਮਨਦੀਪ ਜਸੂਜਾ ਦੇ ਮਕਾਨ 'ਚ ਸ਼ਾਮ ਨੂੰ ਅੱਗ ਲੱਗਣ ਦੀ ਇਹ ਘਟਨਾ ਵਾਪਰੀ। ਘਟਨਾ ਦੇ ਸਮੇਂ ਉੱਪਰ ਵਾਲੇ ਕਮਰੇ 'ਚ ਕੋਈ ਨਹੀਂ ਸੀ। ਇਸ ਕਮਰੇ ਦਾ ਪੱਖਾ ਚੱਲਦਾ ਹੋਇਆ ਛੱਡ ਦਿੱਤਾ ਗਿਆ ਸੀ, ਜੋ ਕਾਫ਼ੀ ਦੇਰ ਤੱਕ ਚੱਲਦਾ ਰਿਹਾ, ਜਿਸ ਕਾਰਨ ਉਸ ਦੀ ਮੋਟਰ ਅਤੇ ਵਾਇਰਿੰਗ ਗਰਮ ਹੋ ਗਈ। ਪੱਖੇ 'ਚੋਂ ਚੰਗਿਆੜੀਆਂ ਨਿਕਲਣ ਲੱਗੀਆਂ। ਹੇਠਾਂ ਬਿਸਤਰ 'ਤੇ ਚੰਗਿਆੜੀਆਂ ਡਿੱਗਣ ਕਾਰਨ ਕਮਰੇ 'ਚ ਅੱਗ ਲੱਗ ਗਈ। ਅੱਗ ਨਾਲ ਡਬਲ ਬੈੱਡ ਅਤੇ ਉਸ ਦਾ ਗੱਦਾ ਪੂਰੀ ਤਰ੍ਹਾਂ ਸੜ ਗਏ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਮਰੇ 'ਚ ਅਮਲਮਾਰੀਆਂ ਅਤੇ ਉਸ 'ਚ ਰੱਖੇ ਸਾਮਾਨ ਨੂੰ ਬਚਾ ਲਿਆ, ਫਿਰ ਵੀ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਸ਼ਹੀਦ, ਜਨਵਰੀ 'ਚ ਹੋਇਆ ਸੀ ਵਿਆਹ
NEXT STORY