ਮੁੰਬਈ : ਸ਼ਿਵ ਸੈਨਾ ਨੇ ਰਾਜਸਥਾਨ 'ਚ ਰਾਜਨੀਤਕ ਸੰਕਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗਹਿਲੋਤ ਸਰਕਾਰ ਨੂੰ ਡੇਗਣ ਲਈ ਕੇਂਦਰ ਸਰਕਾਰ ਨੇ ਦਬਾਅ ਅਤੇ ਪੈਸੇ ਦੀ ਤਾਕਤ ਦਾ ਇਸਤੇਮਾਲ ਕੀਤਾ, ਜਦੋਂ ਕਿ ਕਾਂਗਰਸ ਨੇ ਉਸ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।
ਸ਼ਿਵ ਸੈਨਾ ਨੇ ਕਿਹਾ ਕਿ ਫੋਨ ਟੈਪ ਕਰਨਾ ਨਿੱਜੀ ਆਜ਼ਾਦੀ 'ਤੇ ਹਮਲਾ ਹੈ ਅਤੇ ਲੋਕ ਤੰਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਪੈਸੇ ਦਾ ਇਸਤੇਮਾਲ ਕਰਕੇ ਡੇਗਣਾ ‘ਧੋਖਾ ਕਰਣ’ ਦੇ ਸਮਾਨ ਹੈ। ਕੇਂਦਰ ਪੈਸੇ ਦੇ ਜ਼ੋਰ 'ਤੇ ਗਹਿਲੋਤ ਸਰਕਾਰ ਨੂੰ ਡੇਗਣਾ ਚਾਹੁੰਦਾ ਸੀ ।
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਣਾ’ 'ਚ ਛਪੇ ਸੰਪਾਦਕੀ 'ਚ ਕਿਹਾ ਕਿ ਹੁਣ ਇਹ ਫੈਸਲਾ ਕਰਨਾ ਹੈ ਕਿ ਦੋਵਾਂ 'ਚੋਂ ਵੱਡਾ ਅਪਰਾਧ ਕਿਹੜਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਰਾਜਸਥਾਨ 'ਚ ਟੈਲੀਫੋਨ ਟੈਪ ਕੀਤੇ ਜਾਣ ਨਾਲ ਕਈ ਲੋਕਾਂ ਦੀ ਅਸਲੀਅਤ ਸਾਹਮਣੇ ਆ ਗਈ ਹੈ। ਉਸ ਨੇ ਕਿਹਾ ਕਿ ਜੇਕਰ ਕੋਈ ਕਾਂਗਰਸ ਦੇ ਨੇਤਾਵਾਂ ਦੀ ਗੱਲਬਾਤ ਨੂੰ ਸੁਣ ਕੇ ਉਸ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਕੰਨਾਂ ਤੱਕ ਪਹੁੰਚਾ ਦਿੰਦਾ ਹੈ ਤਾਂ ਕਈ ਨਵੇਂ ਖੁਲਾਸੇ ਹੋਣਗੇ। ਸ਼ਿਵ ਸੈਨਾ ਨੇ ਕਿਹਾ, ‘‘ਕੁੱਝ ਲੋਕਾਂ ਨੇ ਇਸ ਗੱਲ ਦਾ ਬੀੜਾ ਚੁੱਕਿਆ ਹੈ ਕਿ ਰਾਹੁਲ ਗਾਂਧੀ ਨੂੰ ਕੰਮ ਨਹੀਂ ਕਰਨ ਦੇਣਾ ਹੈ। ਇਸ ਨਾਲ ਪੂਰੇ ਵਿਰੋਧੀ ਧਿਰ ਨੂੰ ਨੁਕਸਾਨ ਹੁੰਦਾ ਹੈ।’’
ਮਿਜ਼ੋਰਮ 'ਚ ਮੇਗਾ ਫੂਡ ਪਾਰਕ ਦਾ ਉਦਘਾਟਨ, 5000 ਰੋਜ਼ਗਾਰ ਦੇ ਮੌਕੇ ਹੋਣਗੇ ਪੈਦਾ
NEXT STORY