ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਬੁੱਧਵਾਰ ਨਵੇਂ ਆਦਰਸ਼ ਕਿਰਾਏਦਾਰੀ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਸੂਬਿਆਂ ਦੇ ਮੌਜੂਦਾ ਮਕਾਨ ਕਿਰਾਏਦਾਰ ਸਬੰਧੀ ਕਾਨੂੰਨ ’ਚ ਢੁੱਕਵੀਂ ਤਬਦੀਲੀ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਹੋਈ ਬੈਠਕ ’ਚ ਇਸ ਸਬੰਧੀ ਪ੍ਰਸਤਾਵ ਪਾਸ ਕੀਤਾ ਗਿਆ। ਕੇਂਦਰ ਦਾ ਇਹ ਐਕਟ ਪੂਰੇ ਦੇਸ਼ ਵਿਚ ਕਿਰਾਏ ਦੇ ਮਕਾਨਾਂ ਸਬੰਧੀ ਕਾਨੂੰਨੀ ਢਾਂਚੇ ਨੂੰ ਤਬਦੀਲ ਕਰਨ ਵਿਚ ਮਦਦ ਕਰੇਗਾ। ਇਸ ਤਰ੍ਹਾਂ ਇਸ ਦੇ ਸਮੁੱਚੇ ਵਿਕਾਸ ਵਿਚ ਮਦਦ ਮਿਲੇਗੀ। ਇਸ ਦਾ ਮੰਤਵ ਦੇਸ਼ ਵਿਚ ਇਕ ਟਿਕਾਉ ਅਤੇ ਸਮਾਵੇਸ਼ੀ ਰੈਂਟਲ ਹਾਊਸਿੰਗ ਮਾਰਕਿਟ ਨੂੰ ਬਣਾਉਣਾ ਹੈ। ਇਹ ਸਭ ਆਮਦਨ ਗਰੁੱਪਾਂ ਲਈ ਢੁਕਵੇਂ ਆਵਾਸ ਤਿਆਰ ਕਰਨ ਦਾ ਰਾਹ ਪੱਧਰਾ ਕਰੇਗਾ। ਇਸ ਨਾਲ ਬੇਘਰ ਲੋਕਾਂ ਦੀ ਸਮੱਸਿਆ ਦਾ ਹੱਲ ਹੋਵੇਗਾ।
ਸੁਪਰੀਮ ਕੋਰਟ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ 'ਤੇ ਜਤਾਈ ਖੁਸ਼ੀ
NEXT STORY