ਨਵੀਂ ਦਿੱਲੀ - ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ ਵਿਖੇ ਹੋਏ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਗ੍ਰਿਫਤਾਰ ਸਵਾਮੀ ਚੇਤੰਨਿਆਨੰਦ ਸਰਸਵਤੀ ਉਰਫ ਪਾਰਥ ਸਾਰਥੀ ਪੁਲਸ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫਰਾਰ ਰਹਿਣ ਦੌਰਾਨ 50 ਦਿਨਾਂ ਵਿਚ ਉਸਨੇ 15 ਹੋਟਲ ਬਦਲੇ।
ਜਾਣਕਾਰੀ ਮੁਤਾਬਕ ਚੇਤੰਨਿਆਨੰਦ ਪੁਲਸ ਤੋਂ ਬਚਣ ਲਈ ਬਿਨਾਂ ਸੀ. ਸੀ. ਟੀ. ਵੀ. ਕੈਮਰਿਆਂ ਵਾਲੇ ਸਸਤੇ ਹੋਟਲਾਂ ਵਿਚ ਰੁਕਦਾ ਸੀ। ਇਸ ਕੰਮ ਵਿਚ ਉਸਦੇ ਸਹਿਯੋਗੀ ਉਸਦੀ ਮਦਦ ਕਰਦੇ ਸਨ। ਉਹ ਉਸਦੇ ਲਈ ਹੋਟਲ ਚੁਣਦੇ ਸਨ। ਪੁਲਸ ਇਨ੍ਹਾਂ ਸਹਿਯੋਗੀਆਂ ਦੀ ਵੀ ਭਾਲ ਕਰ ਰਹੀ ਹੈ।
ਮੁਲਜ਼ਮ ਕੋਲ 2 ਪਾਸਪੋਰਟ ਮਿਲੇ। ਇਕ ਸਵਾਮੀ ਪਾਰਥ ਸਾਰਥੀ ਤੇ ਦੂਜਾ ਸਵਾਮੀ ਚੇਤੰਨਿਆਨੰਦ ਸਰਸਵਤੀ ਦੇ ਨਾਂ ’ਤੇ ਸੀ। ਦੋਵੇਂ ਪਾਸਪੋਰਟ ਜਾਅਲੀ ਦਸਤਾਵੇਜ਼ਾਂ ’ਤੇ ਬਣਾਏ ਗਏ ਸਨ। ਪਹਿਲੇ ਪਾਸਪੋਰਟ ਵਿਚ ਪਿਤਾ ਦਾ ਨਾਂ ਸਵਾਮੀ ਘਨਾਨੰਦ ਪੁਰੀ ਅਤੇ ਮਾਂ ਦਾ ਨਾਂ ਸ਼ਾਰਦਾ ਅੰਬਾ ਦਰਜ ਸੀ। ਦੂਜੇ ਪਾਸਪੋਰਟ ਵਿਚ ਪਿਤਾ ਦਾ ਨਾਂ ਸਵਾਮੀ ਦਯਾਨੰਦ ਸਰਸਵਤੀ ਅਤੇ ਮਾਂ ਦਾ ਨਾਂ ਸ਼ਾਰਦਾ ਅੰਬਲ ਦਰਜ ਸੀ।
ਰਾਓ ਨਰਿੰਦਰ ਸਿੰਘ ਬਣੇ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ, ਭੁਪਿੰਦਰ ਸਿੰਘ ਹੁੱਡਾ ਵਿਧਾਇਕ ਦਲ ਦਾ ਨੇਤਾ ਨਿਯੁਕਤ
NEXT STORY