ਚਮੋਲੀ- ਉੱਤਰਾਖੰਡ ਦੇ ਚਮੋਲੀ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿਚ ਆਏ 14 ਹੋਰ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਹਾਦਸੇ ਵਿਚ ਕੁੱਲ 55 ਮਜ਼ਦੂਰ ਬਰਫ਼ ਦੇ ਤੋਂਦੇ ਡਿੱਗਣ ਕਾਰਨ ਲਾਪਤਾ ਹੋ ਗਏ ਸਨ। ਇਨ੍ਹਾਂ 'ਚੋਂ 47 ਮਜ਼ਦੂਰਾਂ ਦਾ ਰੈਸਕਿਊ ਕੀਤਾ ਜਾ ਚੁੱਕਾ ਹੈ। 8 ਮਜ਼ਦੂਰ ਅਜੇ ਵੀ ਬਰਫ ਹੇਠਾਂ ਫਸੇ ਹੋਏ ਹਨ। ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ ਅਤੇ ਬਚੇ ਹੋਏ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਉੱਚਾਈ ਵਾਲਾ ਮਾਨਾ ਪਿੰਡ ਵਿਚ ਸੀਮਾ ਸੜਕ ਸੰਗਠਨ (BRO) ਕੈਂਪ 'ਤੇ ਜੰਮੀ ਹੋਈ ਬਰਫ਼ ਤੋਂ 14 ਹੋਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਹੈ।

ਰੈਸਕਿਊ ਆਪ੍ਰੇਸ਼ਨ 'ਚ ਸ਼ਾਮਲ ਹੋਏ ਹੈਲੀਕਾਪਟਰ
14 ਮਜ਼ਦੂਰਾਂ ਨੂੰ ਕੱਢਣ ਨਾਲ ਹੀ ਸ਼ੁੱਕਰਵਾਰ ਸਵੇਰੇ ਮਾਨਾ ਅਤੇ ਬਦਰੀਨਾਥ ਵਿਚਾਲੇ ਸੀਮਾ ਸੜਕ ਸੰਗਠਨ (BRO) ਕੈਂਪ 'ਤੇ ਬਰਫ਼ ਹੇਠਾਂ ਫਸੇ 55 ਮਜ਼ਦੂਰਾਂ ਵਿਚੋਂ 47 ਨੂੰ ਬਚਾਅ ਲਿਆ ਗਿਆ ਹੈ। ਸ਼ੁੱਕਰਵਾਰ ਰਾਤ ਤੱਕ 33 ਨੂੰ ਬਚਾਅ ਲਿਆ ਗਿਆ ਸੀ। ਸ਼ੁੱਕਰਵਾਰ ਨੂੰ ਮੀਂਹ ਅਤੇ ਬਰਫ਼ਬਾਰੀ ਕਾਰਨ ਬਚਾਅ ਕੰਮ ਵਿਚ ਰੁਕਾਵਟ ਪੈਦਾ ਹੋਈ ਅਤੇ ਰਾਤ ਹੋਣ ਕਾਰਨ ਮੁਹਿੰਮ ਮੁਲਤਵੀ ਕਰ ਦਿੱਤੀ ਗਈ। ਸ਼ਨੀਵਾਰ ਨੂੰ ਮੌਸਮ ਸਾਫ ਹੋਣ 'ਤੇ ਹੈਲੀਕਾਪਟਰ ਮੁਹਿੰਮ ਵਿਚ ਸ਼ਾਮਲ ਹੋ ਗਏ।

24 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਫਸੇ ਮਜ਼ਦੂਰ
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐਨ.ਕੇ. ਜੋਸ਼ੀ ਨੇ ਦੱਸਿਆ ਕਿ ਮਾਨਾ 'ਚ ਤਾਇਨਾਤ ਫ਼ੌਜ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਸ (ITBP) ਦੇ ਜਵਾਨਾਂ ਨੇ ਸਵੇਰੇ ਬਚਾਅ ਕਾਰਜ ਮੁੜ ਸ਼ੁਰੂ ਕਰ ਦਿੱਤੇ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਨੇ 14 ਹੋਰ ਕਰਮੀਆਂ ਨੂੰ ਬਰਫ 'ਚੋਂ ਬਾਹਰ ਕੱਢਿਆ, ਜਦਕਿ ਬਾਕੀ 8 ਦੀ ਭਾਲ ਜਾਰੀ ਹੈ, ਜੋ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ ਹੋਏ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੰਭੀਰ ਹਾਲਤ 'ਚ ਬਚਾਏ ਗਏ ਤਿੰਨ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਮਾਨਾ ਦੇ ITBP ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਜਯੋਤੀਰਮਥ ਆਰਮੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੌਸਮ ਸਾਫ਼ ਹੋਣ ਕਾਰਨ ਬਚਾਅ ਕਾਰਜ ਤੇਜ਼ ਹੋ ਜਾਣਗੇ।

ਮਹਾਕੁੰਭ ਵਾਇਰਲ IIT ਬਾਬੇ ਨਾਲ ਹੋਈ ਕੁੱਟਮਾਰ, ਲਗਾਏ ਗੰਭੀਰ ਦੋਸ਼
NEXT STORY