ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਾਠਾ ਸਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਐਤਵਾਰ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਨਮਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸਾਹਸ ਅਤੇ ਚੰਗੇ ਸ਼ਾਸਨ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਸਾਲ 1630 'ਚ ਜਨਮੇ ਸ਼ਿਵਾਜੀ ਨੂੰ ਉਨ੍ਹਾਂ ਦੇ ਹਿੰਮਤ, ਫੌਜੀ ਤਾਕਤ ਅਤੇ ਤੀਬਰ ਅਗਵਾਈ ਲਈ ਜਾਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦਾ ਹਾਂ। ਉਨ੍ਹਾਂ ਦਾ ਸਾਹਸ ਅਤੇ ਚੰਗੇ ਸ਼ਾਸਨ 'ਤੇ ਜ਼ੋਰ ਸਾਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਆਪਣਾ ਇਹ ਟਵੀਟ ਮਰਾਠੀ ਭਾਸ਼ਾ ਵਿਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਟਵਿੱਟਰ 'ਤੇ ਛਤਰਪਤੀ ਸ਼ਿਵਾਜੀ ਨੂੰ ਆਪਣੇ ਵਲੋਂ ਨਮਨ ਕਰਦਿਆਂ ਇਕ ਆਡੀਓ-ਵਿਜ਼ੂਅਲ 'ਮੋਂਟੇਜ' ਨੂੰ ਵੀ ਟੈਗ ਕੀਤਾ।
ਬੁਲਡੋਜ਼ਰ ਚੱਲਿਆ ਤਾਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਆਰਟੀਕਲ 370 ਸਾਡਾ ਰੱਖਿਅਕ ਸੀ : ਮਹਿਬੂਬਾ
NEXT STORY