ਨਵੀਂ ਦਿੱਲੀ(ਯੂ.ਐੱਨ.ਆਈ.)– ਵਿਗਿਆਨੀਆਂ ਦਾ ਕਹਿਣਾ ਹੈ ਕਿ ਪੋਲਟਰੀ ਉਦਯੋਗ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਚਿਕਨ ਅਤੇ ਆਂਡੇ ਨਾ ਸਿਰਫ ਸੁਰੱਖਿਅਤ ਅਤੇ ਪੌਸ਼ਟਿਕ ਹਨ, ਸਗੋਂ ਇਨ੍ਹਾਂ ’ਚ ਮੌਜੂਦ ‘ਹਾਈ ਕੁਆਲਿਟੀ ਪ੍ਰੋਟੀਨ’ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਪੋਲਟਰੀ ਖੋਜ ਡਾਇਰੈਕਟਰੋਰੇਟ, ਹੈਦਰਾਬਾਦ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਰੋਗ ਰੋਕੂ ਸਮਰੱਥਾ ਦੇ ਕਮਜ਼ੋਰ ਹੋਣ ’ਤੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ’ਚ ਮਾਸਾਹਾਰੀ ਲੋਕਾਂ ਨੂੰ ਰੋਗ ਰੋਕੂ ਸਮਰੱਥਾ ਹੋਰ ਮਜ਼ਬੂਤ ਕਰਨ ਲਈ ਮਾਸਾਹਾਰੀ ਆਹਾਰ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘੱਟ ਮਸਾਲੇ ਅਤੇ ਤੇਲ ’ਚ ਚੰਗੀ ਤਰ੍ਹਾਂ ਪੱਕੇ ਚਿਕਨ ਜਾਂ ਆਂਡੇ ਨੂੰ ਨਿਯਮਿਤ ਰੂਪ ਨਾਲ ਆਹਾਰ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਸੰਸਥਾਨ ਦੇ ਪ੍ਰਧਾਨ ਵਿਗਿਆਨੀ ਐੱਮ. ਆਰ. ਰੈੱਡੀ ਅਤੇ ਚੰਦਨ ਪਾਸਵਾਨ ਨੇ ਕਿਹਾ ਕਿ ਚਿਕਨ ਅਤੇ ਆਂਡੇ ’ਚ ‘ਹਾਈ ਕੁਆਲਿਟੀ ਪ੍ਰੋਟੀਨ’ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ’ਚ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਇਸ ਨਾਲ ਲੋਕਾਂ ’ਚ ਕੁਦਰਤੀ ਰੂਪ ਨਾਲ ਰੋਗ ਰੋਕੂ ਸਮਰੱਥਾ ਦਾ ਵਿਕਾਸ ਹੁੰਦਾ ਹੈ ਜਾਂ ਇਸ ਨਾਲ ਉਸ ਨੂੰ ਮਜ਼ਬੂਤੀ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ’ਚ ਜੇ ਕੋਰੋਨਾ ਦੇ ਲੱਛਣ ਪਾਏ ਵੀ ਜਾਂਦੇ ਹਨ ਤਾਂ ਬਿਹਤਰ ਰੋਗ ਰੋਕੂ ਸਮਰੱਥਾ ਕਾਰਣ ਉਨ੍ਹਾਂ ਦੀ ਸਥਿਤੀ ’ਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ। ਡਾ. ਰੈੱਡੀ ਅਤੇ ਪਾਸਵਾਨ ਨੇ ਕਿਹਾ ਕਿ ਪੋਲਟਰੀ ’ਚ ਪੰਛੀਆਂ ਨੂੰ ਉੱਚ ਗੁਣਵੱਤਾ ਦਾ ਸੰਤੁਲਿਤ ਭੋਜਨ ਦਿੱਤਾ ਜਾਂਦਾ ਹੈ, ਜਿਸ ’ਚ ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਇਸ ਨਾਲ ਉਨ੍ਹਾਂ ਦਾ ਤੇਜ਼ੀ ਨਾਲ ਸਰੀਰਕ ਵਿਕਾਸ ਹੁੰਦਾ ਹੈ ਅਤੇ ਉਹ ਭਰਪੂਰ ਮਾਤਰਾ ’ਚ ਆਂਡੇ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮਾਧਿਅਮ ਰਾਹੀਂ ਅਫਵਾਹਾਂ ਫੈਲ ਗਈਆਂ ਹਨ ਕਿ ਚਿਕਨ ਅਤੇ ਆਂਡੇ ਕੋਰੋਨਾ ਵਾਇਰਸ ਦੇ ਕਾਰਣ ਅਸੁਰੱਖਿਅਤ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਨਾਲ ਦੂਰ-ਦੂਰ ਦਾ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਕੋਰੋਨਾ ਮਨੁੱਖ ਤੋਂ ਮਨੁੱਖ ’ਚ ਫੈਲਦਾ ਹੈ, ਇਸ ਨਾਲ ਪੰਛੀਆਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਇਥੋਂ ਤੱਕ ਕਿਹਾ ਕਿ ਪੋਲਟਰੀ ਫਾਰਮ ’ਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣ ਵੀ ਪਾਏ ਜਾਂਦੇ ਹਨ ਤਾਂ ਇਸ ਦਾ ਪੋਲਟਰੀ ’ਤੇ ਕੋਈ ਅਸਰ ਨਹੀਂ ਹੋਵੇਗਾ।
BCCI ਮੁਖੀ ਗਾਂਗੁਲੀ ਦਾ ਵੱਡਾ ਬਿਆਨ, IPL-13 ਹੋਇਆ ਤਾਂ ਹੋਵੇਗਾ ਛੋਟਾ
NEXT STORY