ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੀ ਡਿਫੈਂਸ ਕਾਲੋਨੀ 'ਚ ਸ਼ੁੱਕਰਵਾਰ ਨੂੰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗਟਰ ਦਾ ਢੱਕਣ ਖੁੱਲ੍ਹਾ ਹੋਣ ਕਾਰਨ ਉਸ ਅੰਦਰ 8 ਸਾਲ ਦਾ ਬੱਚਾ ਡਿੱਗ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਚੇ ਦੇ ਮਾਪੇ ਉਸ ਨੂੰ ਸਕੂਲ ਛੱਡਣ ਗਏ ਸਨ। ਸਕੂਲ ਦੇ ਬਾਹਰ ਜਦੋਂ ਬੱਚਾ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਉਸ ਨੇ ਅਣਜਾਣੇ 'ਚ ਆਪਣਾ ਪੈਰ ਇਕ ਗੱਤੇ ਦੀ ਸ਼ੀਟ 'ਤੇ ਰੱਖ ਦਿੱਤਾ, ਜਿਸ ਨਾਲ ਗਟਰ ਨੂੰ ਢੱਕਿਆ ਹੋਇਆ ਸੀ। ਵਜਨ ਪੈਂਦੇ ਹੀ ਗੱਤੇ ਦੀ ਸ਼ੀਟ ਟੁੱਟ ਗਈ ਅਤੇ ਬੱਚਾ ਗਟਰ ਵਿਚ ਡਿੱਗ ਪਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਬੱਚੇ ਨੂੰ ਬਚਾ ਲਿਆ ਗਿਆ। ਬੱਚੇ ਦੀ ਮਾਂ ਨੇ ਚੀਕਦੇ ਹੋਏ ਮਦਦ ਦੀ ਗੁਹਾਰ ਲਾਈ। ਇਸ ਤੋਂ ਬਾਅਦ ਆਲੇ-ਦੁਆਲੇ ਖੜ੍ਹੇ ਲੋਕਾਂ ਅਤੇ ਬੱਚੇ ਦੇ ਮਾਤਾ-ਪਿਤਾ ਤੁਰੰਤ ਹਰਕਤ ਵਿਚ ਆਏ ਅਤੇ ਉਸ ਨੂੰ ਗਟਰ 'ਚੋਂ ਬਚਾਉਣ ਵਿਚ ਸਫ਼ਲ ਰਹੇ। ਮੁੰਡੇ ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮੁੱਢਲਾ ਇਲਾਜ ਦਿੱਤਾ ਗਿਆ।
ਇਹ ਵੀ ਪੜ੍ਹੋ- ਸਕੂਲ ਜਾਂਦਿਆਂ ਗਟਰ ਵਿਚ ਡਿੱਗ ਗਿਆ 8 ਸਾਲਾ ਬੱਚਾ! ਮਾਪਿਆਂ ਦਾ ਨਿਕਲਿਆ ਤ੍ਰਾਹ (ਵੀਡੀਓ)
ਬੱਚੇ ਦੇ ਪਿਤਾ ਨੇ ਚੁੱਕੇ ਸਵਾਲ-
ਬੱਚੇ ਦੇ ਪਿਤਾ ਅਜੀਤ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਆਪਣੇ ਬੱਚੇ ਨੂੰ ਸਕੂਲ ਛੱਡਣ ਗਏ ਸੀ। ਸਕੂਲ ਨੇੜੇ ਗਟਰ ਇਕ ਗੱਤੇ ਦੀ ਸ਼ੀਟ ਨਾਲ ਢੱਕਿਆ ਹੋਇਆ ਸੀ। ਬੱਚੇ ਨੇ ਜਿਵੇਂ ਹੀ ਉਸ 'ਤੇ ਪੈਰ ਰੱਖਿਆ ਤਾਂ ਹੇਠਾਂ ਡਿੱਗ ਗਿਆ। ਮੇਰੀ ਪਤਨੀ ਨੇ ਬੱਚੇ ਦਾ ਹੱਥ ਫੜ ਲਿਆ ਅਤੇ ਅਸੀਂ ਸਥਾਨਕ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ। ਪਿਤਾ ਅਜੀਤ ਨੇ ਕਿਹਾ ਕਿ ਕੱਲ ਮੀਂਹ ਨਹੀਂ ਪਿਆ ਸੀ ਜੇਕਰ ਮੀਂਹ ਪਿਆ ਹੁੰਦਾ ਤਾਂ ਓਵਰਫਲੋ ਹੋ ਜਾਂਦਾ। ਗਟਰ ਨੂੰ ਗੱਤੇ ਨਾਲ ਢੱਕਿਆ ਗਿਆ ਸੀ। ਬਾਹਰ ਕੱਢੇ ਜਾਣ ਮਗਰੋਂ ਮੈਂ ਆਪਣੇ ਬੱਚੇ ਨੂੰ ਏਮਜ਼ ਲੈ ਗਿਆ, ਜਿੱਥੇ 7-8 ਘੰਟੇ ਤੱਕ ਰਿਹਾ। ਉਹ ਅਜੇ ਵੀ ਘਬਰਾਇਆ ਹੋਇਆ ਹੈ, ਰਾਤ ਸਮੇਂ 2-3 ਵਾਰ ਡਰ ਕੇ ਉਠਿਆ।
ਇਹ ਵੀ ਪੜ੍ਹੋ- ਉਮੀਦ ਭਰੀ ਤਸਵੀਰ; ਕੇਰਲ ਦੇ ਜੰਗਲਾਂ ਤੋਂ ਸੁਖਦ ਖ਼ਬਰ, 5 ਦਿਨ ਬਾਅਦ ਬਚਾਏ ਗਏ ਮਾਸੂਮ
ਅਜੀਤ ਨੇ ਅੱਗੇ ਕਿਹਾ ਕਿ ਕਈ ਹੋਰ ਬੱਚੇ ਇਕੱਲੇ ਸਕੂਲ ਆਉਂਦੇ ਹਨ। ਜੇਕਰ ਉਹ ਇਸ ਗਟਰ ਵਿਚ ਡਿੱਗ ਜਾਂਦੇ ਤਾਂ ਕੌਣ ਵੇਖਦਾ ਅਤੇ ਉਨ੍ਹਾਂ ਨੂੰ ਕੌਣ ਬਚਾਉਂਦਾ? ਜੇਕਰ ਗਟਰ ਸਾਫ਼ ਹੋ ਗਿਆ ਸੀ ਤਾਂ ਉਸ ਨੂੰ ਵਾਪਸ ਕਿਉਂ ਨਹੀਂ ਢੱਕਿਆ ਗਿਆ? ਦਿੱਲੀ ਨਗਰ ਨਿਗਮ (MCD) ਅਤੇ ਨਵੀਂ ਦਿੱਲੀ ਨਗਰ ਕੌਂਸਲ (NDMC) ਦੀ ਲੜਾਈ ਵਿਚ ਮੇਰਾ ਬੱਚਾ ਕਿਉਂ ਫਸੇ। ਜੇਕਰ ਕੋਈ ਬਜ਼ੁਰਗ ਵਿਅਕਤੀ ਜਾਂ ਔਰਤ ਇਸ ਗਟਰ 'ਚ ਡਿੱਗ ਗਏ ਹੁੰਦੇ ਤਾਂ ਕੀ ਹੁੰਦਾ? ਇਸਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸਪੈਸ਼ਲ ਬਰਾਂਚ 'ਚ ਤਾਇਨਾਤ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
ਪਾਣੀਪਤ ਦੇ ਹੋਟਲ 'ਚੋਂ ਮਿਲੀ PNB ਦੇ ਚੀਫ ਮੈਨੇਜਰ ਦੀ ਲਾਸ਼, ਰਾਤ ਨੂੰ ਖ਼ਰਾਬ ਹੋਈ ਸੀ ਸਿਹਤ
NEXT STORY