ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ 'ਚ ਇਕ 42 ਸਾਲਾ ਟੀਚਰ ਨੂੰ 8 ਸਾਲਾ ਬੱਚੀ ਨਾਲ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਮੰਗਲਵਾਰ ਦੀ ਹੈ ਅਤੇ ਇਸ ਬਾਰੇ ਮਾਤਾ-ਪਿਤਾ ਨੇ ਵੀਰਵਾਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਅਨੁਸਾਰ ਦੋਸ਼ੀ ਅਗਿਰੀਪੱਲੇ ਦੇ ਸਰਕਾਰੀ ਸਕੂਲ 'ਚ ਹੈੱਡ ਮਾਸਟਰ ਹੈ। ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਦੂਜੀ ਜਮਾਤ 'ਚ ਪੜ੍ਹਨ ਵਾਲੀ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਉਹ ਖਾਲੀ ਜਮਾਤ 'ਚ ਲੈ ਗਿਆ ਅਤੇ ਉੱਥੇ ਉਸ ਨਾਲ ਰੇਪ ਕੀਤਾ।
ਬੱਚੀ ਰੋਂਦੇ ਹੋਏ ਘਰ ਪੁੱਜੀ, ਉਸ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ। ਉਸ ਨੇ ਮਾਂ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਯੌਨ ਅਪਰਾਧ ਦੀ ਪੁਸ਼ਟੀ ਕੀਤੀ। ਦੋਸ਼ੀ ਟੀਚਰ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੁਅਲ ਓਫੈਂਸੇਜ ਐਕਟ (ਪੋਸਕੋ) ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਬੱਚੀ ਨੂੰ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।
ਆਂਧਰਾ ਪ੍ਰਦੇਸ਼ ਦੇ ਮਨੁੱਖੀ ਵਸੀਲੇ ਮੰਤਰੀ ਸ਼੍ਰੀਨਿਵਾਸ ਰਾਵ ਨੇ ਘਟਨਾ ਦੀ ਜਾਂਚ ਅਤੇ ਦੋਸ਼ੀ ਟੀਚਰ ਨੂੰ ਅਹੁਦੇ ਤੋਂ ਸਸਪੈਂਡ ਕਰਨ ਦਾ ਆਦੇਸ਼ ਦਿੱਤਾ ਹੈ। ਬੱਚੀ ਦੇ ਮਾਤਾ-ਪਿਤਾ ਸਨਮਾਨ ਦੀ ਚਿੰਤਾ ਕਰਦੇ ਹੋਏ ਟੀਚਰ ਦੇ ਖਿਲਾਫ ਸ਼ਿਕਾਇਤ ਨਹੀਂ ਕਰ ਰਹੇ ਸਨ। ਇਕ ਐੱਨ.ਜੀ.ਓ. ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਇਸ ਲਈ ਤਿਆਰ ਕੀਤਾ।
'ਪ੍ਰਿਯੰਕਾ ਦੀ ਸੁੰਦਰਤਾ ਨਾਲ ਨਹੀਂ ਮਿਲਣੀਆਂ ਵੋਟਾਂ'
NEXT STORY