ਚੰਬਾ— ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਇਕ ਖੱਡ ਨੂੰ ਪਾਰ ਕਰਦੇ ਸਮੇਂ 4 ਬੱਚੇ ਮੁਸ਼ਕਲ ਵਿਚ ਫਸ ਗਏ। ਦਰਅਸਲ ਚੰਬਾ ਜ਼ਿਲੇ ਦੇ ਭਟੀਆਤ ਇਲਾਕੇ ਵਿਚ ਘਰ ਪਰਤ ਰਹੇ ਬੱਚੇ ਅਚਾਨਕ ਨਦੀ ਦਾ ਪਾਣੀ ਵੱਧਣ ਕਰਨ ਖੱਡ ਦੇ ਵਿਚਾਲੇ ਫਸ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਚਾਰੋਂ ਬੱਚਿਆਂ ਨੂੰ ਸੁਰੱਖਿਆ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਭਟੀਆਤ ਜ਼ਿਲੇ ਦੇ 4 ਬੱਚੇ ਨਾਨਕੇ ਤੋਂ ਘਰ ਪਰਤ ਰਹੇ ਸਨ। ਚਾਰੋਂ ਇਕ ਹੀ ਪਰਿਵਾਰ ਦੇ ਹਨ। ਸਥਾਨਕ ਲੋਕਾਂ ਮੁਤਾਬਕ ਚਾਰੋਂ ਬੱਚੇ ਹੋਬਾਰੜੀ ਖੱਡ ਦੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਉਹ ਫਸ ਗਏ। ਬੱਚੇ ਖੱਡ ਦੇ ਵਿਚਾਲੇ ਫਸ ਗਏ। ਇਕ ਬੱਚਾ ਪਾਣੀ ਦੀ ਧਾਰ ਨਾਲ ਵਹਿ ਕੇ ਦੂਰ ਚੱਲਾ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਪਾਣੀ ਦੇ ਵਹਾਅ ਨੇ ਉਸ ਨੂੰ ਕਿਨਾਰੇ 'ਤੇ ਲਾ ਦਿੱਤਾ ਅਤੇ ਉਸ ਦੀ ਜਾਨ ਬਚ ਗਈ।
ਦੋ ਬੱਚੇ ਪਾਣੀ ਦਾ ਵਹਾਅ ਵੱਧਦਾ ਦੇਖ ਕੇ ਦੌੜ ਕੇ ਕਿਨਾਰੇ 'ਤੇ ਪਹੁੰਚ ਗਏ ਅਤੇ ਕਿਸੇ ਤਰ੍ਹਾਂ ਬਚ ਗਏ ਪਰ ਇਕ ਬੱਚਾ ਖੱਡ ਦੇ ਵਿਚੋਂ-ਵਿਚ ਫਸ ਗਿਆ। ਪਾਣੀ ਦਾ ਪੱਧਰ ਵੱਧਦਾ ਦੇਖ ਕੇ ਉਸ ਨੇ ਪੱਥਰ ਨੂੰ ਜ਼ੋਰ ਨਾਲ ਫੜ ਲਿਆ। ਆਪਣੇ ਭਰਾ ਨੂੰ ਫਸਿਆ ਵੇਖ ਕੇ ਬਾਕੀ ਬੱਚੇ ਮਦਦ ਲਈ ਰੌਲਾ ਪਾਉਣ ਲੱਗੇ। ਬੱਚਿਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਉੱਥੇ ਪਹੁੰਚੇ। ਉਨ੍ਹਾਂ ਨੇ ਰੱਸੀ ਦੀ ਮਦਦ ਨਾਲ ਖੱਡ ਦੇ ਵਿਚ ਫਸੇ ਬੱਚੇ ਨੂੰ ਕੱਢਿਆ। ਬੱਚੇ ਪਾਣੀ ਦਾ ਪੱਧਰ ਵੱਧਦਾ ਦੇਖ ਕੇ ਘਬਰਾ ਗਏ ਸਨ।
ਸਥਾਨਕ ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਬੱਚਿਆਂ ਦੀ ਜਾਂਚ ਕੀਤੀ ਅਤੇ ਸਿਹਤਮੰਦ ਹੋਣ 'ਤੇ ਘਰ ਭੇਜ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਅਕਸਰਸ ਸਾਹਮਣੇ ਆਉਂਦੀਆਂ ਹਨ। ਚੰਬਾ ਵਿਚ ਖੱਡ 'ਤੇ ਪੁਲ ਨਾ ਹੋਣ ਦੀ ਵਜ੍ਹਾ ਤੋਂ ਲੋਕਾਂ ਨੂੰ ਖੱਡ ਇਸੇ ਤਰ੍ਹਾਂ ਤੈਰ ਕੇ ਪਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਪੁਲ ਬਣਾਉਣ ਦੀ ਮੰਗ ਕਰ ਰਹੇ ਹਾਂ ਪਰ ਕੋਈ ਸੁਣਨ ਵਾਲਾ ਨਹੀਂ ਹੈ।
ਕਰੀਬ 55 ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ, 6 ਲੋਕ ਗ੍ਰਿਫਤਾਰ
NEXT STORY