ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਨੇ ਸਿਪਾਹੀ ਭਰਤੀ 2024 ਦੀ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ ਮੁਹਿੰਮ ਜ਼ਰੀਏ 1 ਹਜ਼ਾਰ ਤੋਂ ਵਧੇਰੇ ਅਹੁਦੇ ਭਰੇ ਜਾਣਗੇ। ਇੱਛੁਕ ਅਤੇ ਯੋਗ ਉਮੀਦਵਾਰ CISF ਦੀ ਅਧਿਕਾਰਤ ਵੈੱਬਸਾਈਟ http://cisfrectt.cisf.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਸਾਮੀਆਂ ਦਾ ਵੇਰਵਾ
CISF ਦੇ ਕਾਂਸਟੇਬਲ ਭਰਤੀ 2024 ਮੁਤਾਬਕ ਅਪਲਾਈ ਕਰਨ ਦੀ ਪ੍ਰਕਿਰਿਆ 31 ਅਗਸਤ ਤੋਂ ਸ਼ੁਰੂ ਹੋ ਕੇ 30 ਸਤੰਬਰ 2024 ਤੱਕ ਚੱਲੇਗੀ। ਸੁਰੱਖਿਆ ਫੋਰਸ ਦੀ ਇਸ ਭਰਤੀ ਪ੍ਰਕਿਰਿਆ ਜ਼ਰੀਏ CISF ਵਲੋਂ ਕਾਂਸਟੇਬਲ ਦੇ ਕੁੱਲ 1130 ਅਹੁਦੇ ਭਰੇ ਜਾਣਗੇ। 466 ਅਸਾਮੀਆਂ ਅਣਰਾਖਵੀਂ ਸ਼੍ਰੇਣੀ ਲਈ ਰੱਖੀਆਂ ਗਈਆਂ ਹਨ। ਜਦੋਂ ਕਿ ਓ. ਬੀ. ਸੀ ਉਮੀਦਵਾਰਾਂ ਲਈ 236 ਅਸਾਮੀਆਂ ਰਾਖਵੀਆਂ ਹਨ। EWS ਸ਼੍ਰੇਣੀ ਦੇ ਉਮੀਦਵਾਰਾਂ ਲਈ 114 ਅਸਾਮੀਆਂ ਹਨ। ਅਨੁਸੂਚਿਤ ਜਾਤੀ ਦੀਆਂ 153 ਅਸਾਮੀਆਂ ਅਤੇ ਅਨੁਸੂਚਿਤ ਜਨਜਾਤੀ ਦੀਆਂ 161 ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ।
ਵਿੱਦਿਅਕ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਾਇੰਸ ਸਟਰੀਮ ਨਾਲ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ ਯੋਗ ਬਿਨੈਕਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ। ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 3 ਸਾਲ ਅਤੇ SC/ST ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ
ਅਰਜ਼ੀ ਦੀ ਫੀਸ 100 ਰੁਪਏ ਹੈ। ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਅਤੇ ਸਾਬਕਾ ਸੈਨਿਕ (ESM) ਉਮੀਦਵਾਰ ਜੋ ਰਾਖਵੇਂਕਰਨ ਲਈ ਯੋਗ ਹਨ, ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।
ਕਿਵੇਂ ਕਰੀਏ ਅਪਲਾਈ?
ਸਭ ਤੋਂ ਪਹਿਲਾਂ CISF ਦੀ ਅਧਿਕਾਰਤ ਵੈੱਬਸਾਈਟ cisfrectt.cisf.gov.in 'ਤੇ ਜਾਓ ਅਤੇ ਹੋਮ ਪੇਜ਼ 'ਤੇ ਦਿੱਤੇ ਗਏ ਲਾਗ-ਇਨ ਟੈਬ 'ਤੇ ਕਲਿੱਕ ਕਰੋ। ਹੁਣ ਭਰਤੀ ਲਿੰਕ 'ਤੇ ਕਲਿੱਕ ਕਰੋ। ਦਸਤਾਵੇਜ਼ ਅਪਲੋਡ ਕਰੋ ਅਤੇ ਫ਼ੀਸ ਜਮ੍ਹਾਂ ਕਰ ਕੇ ਸਬਮਿਟ ਕਰੋ। ਅੱਗੇ ਦੀ ਜਾਣਕਾਰੀ ਲਈ ਪੇਜ਼ ਡਾਊਨਲੋਡ ਕਰੋ ਅਤੇ ਪ੍ਰਿਟਆਊਟ ਲੈ ਲਓ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਨਹਿਰ 'ਚੋਂ ਬਰਾਮਦ ਹੋਈ ਨਵਜਨਮ ਬੱਚੇ ਦੀ ਲਾਸ਼, 24 ਘੰਟੇ ਪਹਿਲਾਂ ਹੋਇਆ ਸੀ ਜਨਮ
NEXT STORY