ਜਲੰਧਰ/ਚੰਡੀਗੜ੍ਹ (ਧਵਨ) - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰੱਖੜੀ ਬੰਨ੍ਹ ਕੇ ਭੈਣ ਹੋਣ ਦਾ ਫਰਜ਼ ਨਿਭਾਇਆ। ਆਤਿਸ਼ੀ ਮਨੀਸ਼ ਸਿਸੋਦੀਆ ਦੇ ਘਰ ਰੱਖੜੀ ਬੰਨ੍ਹਣ ਪਹੁੰਚੀ।
ਇਸ ਮੌਕੇ ਸਿਸੋਦੀਆ ਨੇ ਦੇਸ਼ ਭਰ ਦੀਆਂ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਸਾਡਾ ਸਮਾਜ ਹੋਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪਵਿੱਤਰ ਧਰਤੀ ’ਤੇ ਬਹੁਤ ਸਾਰੇ ਤਿਉਹਾਰ ਹਨ, ਜੋ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ ਅਤੇ ਇਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਹੁੰਦੀ ਹੈ।
ਮੰਦਰ 'ਚ ਆਰਤੀ ਦੌਰਾਨ ਲੱਗ ਗਈ ਅੱਗ, ਪੁਜਾਰੀ ਸਮੇਤ 9 ਲੋਕ ਝੂਲਸੇ
NEXT STORY