ਮੁੰਬਈ — ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਸੂਬਾ ਸਰਕਾਰ ਸਾਹਮਣੇ ਮੁਸਲਿਮ ਰਿਜ਼ਰਵੇਸ਼ਨ ਨੂੰ ਲੈ ਕੇ ਕੋਈ ਪ੍ਰਸਤਾਵ ਨਹੀਂ ਹੈ। ਠਾਕਰੇ ਦੀ ਇਹ ਟਿੱਪਣੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਵੱਲੋਂ ਵਿਧਾਨ ਪ੍ਰੀਸ਼ਦ ਨੂੰ ਇਹ ਸੂਚਿਤ ਕਰਨ ਦੇ ਕੁਝ ਦਿਨ ਬਾਅਦ ਆਈ ਹੈ। ਕਿ ਸੂਬਾ ਸਰਕਾਰ ਮੁਸਲਿਮਾਂ ਨੂੰ ਸਿੱਖਿਆ 'ਚ ਪੰਜ ਫੀਸਦੀ ਰਿਜ਼ਰਵੇਸ਼ਨ ਮੁਹੱਈਆ ਕਰਵਾਏਗੀ।
ਰਾਕਾਂਪਾ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਸੂਬਾ ਸਰਕਾਰ ਇਹ ਯਕੀਨੀ ਕਰੇਗੀ ਕਿ ਇਸ ਸਬੰਧ 'ਚ ਇਕ ਬਿੱਲ ਜਲਦ ਪਾਸ ਹੋਵੇ। ਠਾਕਰੇ ਨੇ ਕਿਹਾ, 'ਮੁਸਲਿਮ ਰਿਜ਼ਰਵੇਸ਼ਨ ਨੂੰ ਲੈ ਕੇ ਮੇਰੇ ਕੋਲ ਕੋਈ ਪ੍ਰਸਤਾਵ ਨਹੀਂ ਆਇਆ ਹੈ। ਜਦੋਂ ਇਹ ਸਾਡੇ ਸਾਹਮਣੇ ਆਵੇਗਾ ਤਾਂ ਅਸੀਂ ਉਸ ਦੀ ਕਾਨੂੰਨੀ ਮਾਨਤਾ ਦੀ ਜਾਂਚ ਕਰਾਂਗੇ। ਅਸੀਂ ਇਸ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਹੈ।''
ਭਾਰਤ 'ਚ 'ਮੋਦੀ ਐਪੀਸੋਡ' ਨਾ ਦਿਖਾਉਣ 'ਤੇ ਜਾਨ ਉਲੀਵਰ ਨੇ Hotstar ਦੀ ਕੀਤੀ ਨਿੰਦਾ
NEXT STORY