ਨਵੀਂ ਦਿੱਲੀ- ਸਰਕਾਰੀ ਉਪਕਰਮ ਇੰਡੀਆ ਪੋਰਟਸ ਗਲੋਬਲ ਲਿਮਟਿਡ (IPGL) ਏਸ਼ੀਆ, ਅਫਰੀਕਾ ਅਤੇ ਭਾਰਤ 'ਚ 20 ਵਪਾਰਕ ਬੰਦਰਗਾਹਾਂ ਨੂੰ ਹਾਸਲ ਕਰਨ ਅਤੇ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਦੋ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। IPGL ਮੌਜੂਦਾ ਸਮੇਂ 'ਚ ਈਰਾਨ ਦੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਦਾ ਸੰਚਾਲਨ ਕਰਦਾ ਹੈ ਅਤੇ ਹੁਣ ਬੰਗਲਾਦੇਸ਼, ਸ਼੍ਰੀਲੰਕਾ, ਪੱਛਮੀ ਅਤੇ ਪੂਰਬੀ ਏਸ਼ੀਆ, ਅਫਰੀਕਾ ਅਤੇ ਭਾਰਤ ਵਿਚ ਪ੍ਰਮੁੱਖ ਬੰਦਰਗਾਹਾਂ 'ਤੇ ਉਸਦੀ ਨਜ਼ਰ ਹੈ।
ਕੇਂਦਰ ਨੂੰ ਪ੍ਰਸਤਾਵ ਸੌਂਪਿਆ ਗਿਆ
IPGL ਨੇ ਹੋਰ ਸਰਕਾਰੀ ਕੰਪਨੀਆਂ ਦੇ ਇਕ ਸਮੂਹ ਦੇ ਨਾਲ ਮਿਲ ਕੇ ਇਹ ਵਿਸਥਾਰਪੂਰਵਕ ਪ੍ਰਸਤਾਵ ਕੇਂਦਰ ਸਰਕਾਰ ਦੇ ਸ਼ਿਪਿੰਗ ਮੰਤਰਾਲੇ ਨੂੰ ਸੌਂਪਿਆ ਹੈ। ਇਸ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਸੈਂਟਰ ਫਾਰ ਮੈਰੀਟਾਈਮ ਇਕਾਨਮੀ ਐਂਡ ਕਨੈਕਟੀਵਿਟੀ (CMEC) ਨੂੰ ਸੌਂਪੀ ਗਈ ਹੈ।
ਰਣਨੀਤਕ ਵਿਸਥਾਰ ਵੱਲ ਵੱਡਾ ਕਦਮ
ਭਾਰਤ ਦੀ ਸਮੁੰਦਰੀ ਰਣਨੀਤਕ ਸ਼ਕਤੀ ਅਤੇ ਵਪਾਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਸ ਪਹਿਲ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਭਾਰਤ ਨੂੰ ਅੰਤਰਰਾਸ਼ਟਰੀ ਵਪਾਰ ਗਲਿਆਰਿਆਂ ਵਿਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦਾ ਹੈ।
ਛੋਟੇ ਉੱਦਮੀਆਂ ਨੂੰ ਮਜ਼ਬੂਤ ਕਰਨ ਵਾਲੀ ਇਕ ਕ੍ਰਾਂਤੀਕਾਰੀ ਪਹਿਲ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ
NEXT STORY