ਪਾਲਮਪੁਰ (ਭ੍ਰਿਗੂ)– ਇਸ ਵਾਰ ਕਾਂਗਰਸ ਦਾ ਕੌਮੀ ਪ੍ਰਧਾਨ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ। ਕਾਂਗਰਸ ਵੱਲੋਂ ਕੀਤੇ ਗਏ, ਇਸ ਐਲਾਨ ਦਾ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਨੇ ਸਵਾਗਤ ਕਰਦਿਆਂ ਇਸ ਫੈਸਲੇ ਲਈ ਕਾਂਗਰਸ ਪਾਰਟੀ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ਼ਾਂਤਾ ਕੁਮਾਰ ਨੇ ਕਿਹਾ ਕਿ ਵੀਰਵਾਰ ਸਵੇਰੇ ਇਕ ਬਹੁਤ ਹੀ ਚੰਗੀ ਖ਼ਬਰ ਪੜ੍ਹਨ ਦਾ ਸੁਭਾਗ ਮਿਲਿਆ ਕਿ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿ ਇਸ ਵਾਰ ਕਾਂਗਰਸ ਦਾ ਕੌਮੀ ਪ੍ਰਧਾਨ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਮੈਂ ਇਸ ਖਬਰ ਤੋਂ ਇਸ ਲਈ ਬਹੁਤ ਖੁਸ਼ ਹਾਂ, ਕਿਉਂਕਿ ਕੋਈ ਵੀ ਲੋਕਤੰਤਰ ਇਕ ਚੰਗੀ, ਸਿਹਤਮੰਦ ਅਤੇ ਮਜ਼ਬੂਤ ਵਿਰੋਧੀ ਧਿਰ ਤੋਂ ਬਿਨਾਂ ਨਹੀਂ ਚੱਲ ਸਕਦਾ। ਭਾਰਤ ’ਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ, ਪਰ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਪੂਰੇ ਦੇਸ਼ ’ਚ ਕਾਂਗਰਸ ਪਾਰਟੀ ਹੀ ਹੈ।
ਬਾਕੀ ਪਾਰਟੀਆਂ ਕਿਤੇ ਸੂਬੇ ਦੀਆਂ ਅਤੇ ਕਿਤੇ ਪਰਿਵਾਰ ਦੀਆਂ ਹਨ। ਬਦਕਿਸਮਤੀ ਨਾਲ ਕੁਝ ਦਿਨਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਕਾਂਗਰਸ ਹੌਲੀ-ਹੌਲੀ ਖਤਮ ਹੋ ਜਾਵੇਗੀ। ਕਾਂਗਰਸ ਦੇ ਖ਼ਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਸਿਰਫ਼ ਇਕ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ ਸੀ, ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਾਂਗਰਸ ਗਾਂਧੀ ਪਰਿਵਾਰ ਤੋਂ ਬਾਹਰ ਦਾ ਨਵਾਂ ਪ੍ਰਧਾਨ ਬਣਾਉਣ ਨਾਲ ਬਚ ਜਾਵੇਗੀ। ਸ਼ਾਂਤਾ ਕੁਮਾਰ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਕਹਿੰਦੇ ਸਨ ਕਿ ਪਾਰਟੀਆਂ ਦੀਆਂ ਕੰਧਾਂ ਬਹੁਤ ਨੀਵੀਆਂ ਹਨ ਪਰ ਰਾਸ਼ਟਰ ਦਾ ਮੰਦਰ ਬਹੁਤ ਉੱਚਾ ਹੈ। ਹਮੇਸ਼ਾ ਪਾਰਟੀਆਂ ਦੀਆਂ ਕੰਧਾਂ ਦੇ ਅੰਦਰ ਨਾ ਰਹੋ।
ਸ਼ਾਂਤਾ ਕੁਮਾਰ ਮੁਤਾਬਕ, ਉਨ੍ਹਾਂ ਨੇ ਵੀ ਆਪਣੇ ਪੂਰੇ ਸਿਆਸੀ ਜੀਵਨ ’ਚ ਇਹ ਕੋਸ਼ਿਸ਼ ਕੀਤੀ ਕਿ ਉਹ ਆਪਣਾ ਜ਼ਿਆਦਾਤਰ ਸਮਾਂ ਰਾਸ਼ਟਰ ਦੇ ਮੰਦਰ ’ਚ ਰਹੇ, ਪਾਰਟੀ ਦੀਆਂ ਕੰਧਾਂ ’ਚ ਨਹੀਂ। ਸ਼ਾਂਤਾ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਾਂਗਰਸ ਨੇ ਦੇਸ਼ ਦੇ ਹਿੱਤ ’ਚ ਜੋ ਫੈਸਲਾ ਲਿਆ ਹੈ, ਉਹ ਉਸ ’ਤੇ ਕਾਇਮ ਰਹੇਗੀ।
ਰੱਖਿਆ ਮੰਤਰਾਲਾ ਨੇ ਬ੍ਰਹਮੋਸ ਮਿਜ਼ਾਈਲ ਲਈ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਸਮਝੌਤਾ
NEXT STORY