ਮੁੰਬਈ- ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਏਕਨਾਥ ਗਾਇਕਵਾੜ ਦਾ ਬੁੱਧਵਾਰ ਨੂੰ ਕੋਰੋਨਾ ਨਾਲ ਦਿਹਾਂਤ ਹੋ ਗਿਆ। ਪਾਰਟੀ ਦੇ ਸੂਤਰਾਂ ਨੇ ਇਸ ਬਾਰੇ ਦੱਸਿਆ। ਉਹ 81 ਸਾਲ ਦੇ ਸਨ।
ਇਹ ਵੀ ਪੜ੍ਹੋ : ਕੋਰੋਨਾ ਪੀੜਤ ਬਜ਼ੁਰਗ ਨੇ ਨੌਜਵਾਨ ਲਈ ਛੱਡਿਆ ਬੈੱਡ, ਕਿਹਾ- ਮੈਂ ਜ਼ਿੰਦਗੀ ਜੀ ਲਈ, ਇਨ੍ਹਾਂ ਦੇ ਬੱਚੇ ਅਨਾਥ ਹੋ ਜਾਣਗੇ
ਸੂਤਰਾਂ ਨੇ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਮਹਾਰਾਸ਼ਟਰ ਸਕੂਲ ਸਿੱਖਿਆ ਮਤੰਰੀ ਵਰਸ਼ਾ ਗਾਇਕਵਾੜ ਦੇ ਪਿਤਾ ਹਨ। ਸ਼ਹਿਰ ਦੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਸਵੇਰੇ ਕਰੀਬ 10 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਏਕਨਾਥ ਗਾਇਕਵਾੜ ਮੁੰਬਈ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਗਾਇਕਵਾੜ ਦਾ ਦਿਹਾਂਤ ਬੇਹੱਦ ਦੁਖ਼ਦ ਹੈ। ਸਾਵੰਤ ਨੇ ਟਵੀਟ ਕੀਤਾ,''ਕਾਂਗਰਸ ਪਾਰਟੀ ਅਤੇ ਮੈਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਨੂੰ ਸ਼ਰਧਾਂਜਲੀ।''
ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਿਤਾ ਦਾ ਦਿਹਾਂਤ, ਸੰਸਕਾਰ ਲਈ ਰਿਸ਼ਤੇਦਾਰ ਅੱਗੇ ਨਹੀਂ ਆਏ ਤਾਂ ਧੀ ਨੇ ਪੁਲਸ ਤੋਂ ਮੰਗੀ ਮਦਦ
ਪੰਚਾਇਤ ਚੋਣਾਂ ਕਰਵਾਉਣ 'ਚ 135 ਅਧਿਆਪਕਾਂ ਦੀ ਮੌਤ, ਹਾਈ ਕੋਰਟ ਨੇ ਯੋਗੀ ਸਰਕਾਰ ਤੋਂ ਮੰਗਿਆ ਜਵਾਬ
NEXT STORY