ਨਵੀਂ ਦਿੱਲੀ (ਵਾਰਤਾ)- ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਸਦਨ ਵਿਚ ਕਿਹਾ ਕਿ ਕਾਂਗਰਸ ਉਨ੍ਹਾਂ ਦਾ ਅਪਮਾਨ ਕਰ ਰਹੀ ਹੈ ਅਤੇ ਪਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਤੋਂ ਉਨ੍ਹਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਲੰਚ ਬ੍ਰੇਕ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀਮਾਨ ਧਨਖੜ ਨੇ ਕਿਹਾ,"ਇੰਸਟਾਗ੍ਰਾਮ 'ਤੇ ਸ਼੍ਰੀਮਾਨ ਚਿਦਾਂਬਰਮ, ਤੁਹਾਡੀ ਪਾਰਟੀ ਨੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ ਸੀ, ਇਹ ਸ਼ਰਮਨਾਕ ਹੈ। ਤੁਸੀਂ ਮੇਰਾ ਅਪਮਾਨ ਕਰਨ, ਇਕ ਕਿਸਾਨ ਵਜੋਂ ਮੇਰੇ ਪਿਛੋਕੜ ਦਾ ਅਪਮਾਨ ਕਰਨ ਲਈ, ਇਕ ਜਾਟ ਵਜੋਂ ਮੇਰੇ ਅਹੁਦੇ ਦਾ ਅਪਮਾਨ ਕਰਨ ਲਈ, ਸਪੀਕਰ ਵਜੋਂ ਮੇਰੇ ਅਹੁਦੇ ਦਾ ਅਪਮਾਨ ਕਰਨ ਲਈ ਅਧਿਕਾਰਤ ਬੁਲਾਰੇ ਦੇ ਟਵਿੱਟਰ ਹੈਂਡਲ ਦੀ ਵਰਤੋਂ ਕੀਤੀ ਸੀ।''

ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ
ਵਿਰੋਧੀ ਧਿਰ ਦੇ ਰੌਲੇ-ਰੱਪੇ ਦਰਮਿਆਨ ਸਪੀਕਰ ਨੇ ਕਿਹਾ,“ਮੈਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ। ਲੋਕਾਂ ਦੇ ਮਨ 'ਚ ਇਸ ਸੰਸਥਾ ਖ਼ਿਲਾਫ਼ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ, ਇਸ ਦਾ ਅੰਦਾਜਾ ਤੁਹਾਨੂੰ ਨਹੀਂ ਹੈ ਅਤੇ ਅੱਜ ਸਾਨੂੰ ਇਸ ਦਾ ਸਭ ਤੋਂ ਹੇਠਲਾ ਪੱਧਰ ਦੇਖਣ ਨੂੰ ਮੌਕਾ ਮਿਲਿਆ। ਸ਼੍ਰੀ ਚਿਦਾਂਬਰਮ ਇੱਥੇ ਹਨ। ਸ਼੍ਰੀ ਚਿਦਾਂਬਰਮ ਤੁਸੀਂ ਬਹੁਤ ਸੀਨੀਅਰ ਮੈਂਬਰ ਹੋ। ਕਲਪਨਾ ਕਰੋ ਕਿ ਮੇਰੇ ਦਿਲ 'ਤੇ ਕੀ ਬੀਤ ਰਿਹਾ ਹੋਵੇਗਾ ਜਦੋਂ ਤੁਹਾਡਾ ਇਕ ਸੀਨੀਅਰ ਨੇਤਾ, ਇਕ ਸੰਸਦ ਮੈਂਬਰ ਵਲੋਂ ਸਪੀਕਰ ਦਾ ਮਜ਼ਾਕ ਉਡਾਉਣ ਵੀਡੀਓਗ੍ਰਾਫ਼ੀ ਕਰ ਰਹੇ ਸਨ, ਜਿਸ 'ਚ ਮੇਰੇ 'ਤੇ ਨਿੱਜੀ ਤੌਰ 'ਤੇ ਹਮਲਾ ਕੀਤਾ ਜਾ ਰਿਹਾ ਸੀ। ਸੰਸਦ ਦਾ ਇਕ ਸੀਨੀਅਰ ਮੈਂਬਰ, ਦੂਜੇ ਮੈਂਬਰ ਦੀ ਵੀਡੀਓਗ੍ਰਾਫੀ ਕਰਦਾ ਹੈ। ਕਿਉਂ? ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਬਹੁਤ ਦੁੱਖ ਹੋਇਆ ਹੈ।'' ਸ਼੍ਰੀ ਧਨਖੜ ਨੇ ਕਿਹਾ ਕਿ ਇਹ ਸਿਰਫ਼ ਇੱਕ ਕਿਸਾਨ ਅਤੇ ਇਕ ਭਾਈਚਾਰੇ ਦਾ ਅਪਮਾਨ ਨਹੀਂ ਹੈ, ਇਹ ਰਾਜ ਸਭਾ ਦੇ ਸਪੀਕਰ ਦੇ ਅਹੁਦੇ ਦਾ ਅਪਮਾਨ ਹੈ ਅਤੇ ਉਹ ਵੀ ਇਕ ਸਿਆਸੀ ਪਾਰਟੀ ਦੇ ਮੈਂਬਰ ਵਲੋਂ ਜਿਸ ਨੇ ਇੰਨੇ ਲੰਬੇ ਸਮੇਂ ਤੱਕ ਸ਼ਾਸਨ ਕੀਤਾ ਹੋਵੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੀਰਾ ਵਪਾਰੀ ਨੇ ਬਣਾਇਆ ਰਾਮ ਮੰਦਰ ਦੀ ਥੀਮ ਵਾਲਾ ਹਾਰ, ਖੂਬਸੂਰਤੀ ਨੂੰ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ
NEXT STORY