ਨਵੀਂ ਦਿੱਲੀ- ਰਾਸ਼ਟਰੀ ਯੋਗਤਾ ਕਮ ਐਂਟਰੈਂਸ ਟੈਸਟ-ਗ੍ਰੈਜੂਏਟ (NEET-UG) ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਹੰਗਾਮੇ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਫੂਲੋ ਦੇਵੀ ਨੇਤਾਮ ਸ਼ੁੱਕਰਵਾਰ ਨੂੰ ਅਚਾਨਕ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਮ ਮਨੋਹਰ ਕੋਲ ਲੋਹੀਆ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਜਾਣਕਾਰੀ ਦਿੱਤੀ।
ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਨੀਟ-ਯੂਜੀਸੀ-ਨੈੱਟ ਅਤੇ ਹੋਰ ਪੇਪਰ ਲੀਕ ਘਪਲਿਆਂ 'ਤੇ ਤੁਰੰਤ ਚਰਚਾ ਤੋਂ ਸਰਕਾਰ ਦੇ ਇਨਕਾਰ ਕਾਰਨ ਅੱਜ ਰਾਜ ਸਭਾ ਵਿਚ ਪਏ ਰੌਲੇ-ਰੱਪੇ ਦਰਮਿਆਨ ਕਾਂਗਰਸ ਸੰਸਦ ਮੈਂਬਰ ਫੂਲੋ ਦੇਵੀ ਅਚਾਨਕ ਡਿੱਗੀ ਅਤੇ ਬੇਹੋਸ਼ ਹੋ ਗਈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਡੇਂਗੂ ਹੋਇਆ ਸੀ। ਰਮੇਸ਼ ਨੇ ਦੱਸਿਆ ਕਿ ਫੁੱਲੋ ਦੇਵੀ ਨੇਤਾਮ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਉਣਾ ਪਿਆ। ਸਾਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ। ਵਿਰੋਧੀ ਗਠਜੋੜ 'ਇੰਡੀਆ' ਦੇ ਸਾਰੇ ਸੰਸਦ ਮੈਂਬਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਗਏ।
ਦਿੱਲੀ ਹਵਾਈ ਅੱਡੇ ਦੀ ਘਟਨਾ ਮੋਦੀ ਸਰਕਾਰ ਦੇ 'ਭ੍ਰਿਸ਼ਟ ਮਾਡਲ' ਦੀ ਮਿਸਾਲ : ਕਾਂਗਰਸ
NEXT STORY