ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸੂਬਿਆਂ ਨੂੰ ਕਰਜ਼ ਲੈਣ 'ਚ ਮਦਦ ਲਈ ਕੇਂਦਰ ਵਲੋਂ 'ਲੈਟਰ ਆਫ਼ ਕਮਫਰਟ' (ਭਰੋਸਾ ਪੱਤਰ) ਦਿੱਤੇ ਜਾਣ ਦੇ ਪ੍ਰਸਤਾਵ ਨੂੰ ਲੈ ਕੇ ਵੀਰਵਾਰ ਨੂੰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਨਕਦ ਰਾਸ਼ੀ ਦੀ ਜ਼ਰੂਰਤ ਹੈ ਅਤੇ ਕਾਗਜ਼ ਦੇ ਇਸ ਟੁੱਕੜੇ ਦੀ ਕੋਈ ਕੀਮਤ ਨਹੀਂ ਹੈ। ਉਨ੍ਹਾਂ ਨੇ ਟਵੀਟ ਕੀਤਾ,''ਸਰਕਾਰ ਦਾ ਕਹਿਣਾ ਹੈ ਕਿ ਉਹ ਸੂਬਿਆਂ ਨੂੰ ਜੀ.ਐੱਸ.ਟੀ. ਮੁਆਵਜ਼ੇ ਦੇ ਅੰਤਰ ਨੂੰ ਘਟਾਉਣ ਲਈ 'ਲੈਟਰ ਆਫ਼ ਕਮਫਰਟ' ਦੇਵੇਗੀ ਤਾਂ ਕਿ ਉਹ ਉਧਾਰ ਲੈ ਸਕਣ। ਇਹ ਸਿਰਫ਼ ਕਾਗਜ਼ ਦੇ ਟੁੱਕੜੇ 'ਤੇ ਬੇਵਕੂਫ਼ ਬਣਾਉਣ ਵਾਲੇ ਸ਼ਬਦ ਹਨ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।''
ਵਿੱਤ ਮੰਤਰੀ ਨੇ ਕਿਹਾ,''ਸੂਬਿਆਂ ਨੂੰ ਨਕਦ ਰਾਸ਼ੀ ਦੀ ਜ਼ਰੂਰਤ ਹੈ। ਸਿਰਫ਼ ਕੇਂਦਰ ਸਰਕਾਰ ਕੋਲ ਵਸੀਲਿਆਂ ਨੂੰ ਵਧਾਉਣ ਅਤੇ ਸੂਬਿਆਂ ਨੂੰ ਜੀ.ਐੱਸ.ਟੀ. ਮੁਆਵਜ਼ੇ 'ਚ ਕਮੀ ਦਾ ਭੁਗਤਾਨ ਕਰਨ ਲਈ ਕਈ ਬਦਲ ਅਤੇ ਲਚੀਲਾਪਨ ਹੈ।'' ਉਨ੍ਹਾਂ ਨੇ ਦਾਅਵਾ ਕੀਤਾ,''ਜੇਕਰ ਸੂਬਿਆਂ ਨੂੰ ਉਧਾਰ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਸੂਬਿਆਂ ਵਲੋਂ ਪੂੰਜੀਗਤ ਖਰਚੇ 'ਤੇ ਕੁਹਾੜੀ ਮਾਰਨਾ ਹੋਵੇਗਾ, ਜੋ ਪਹਿਲਾਂ ਤੋਂ ਹੀ ਕਟੌਤੀ ਦੀ ਮਾਰ ਝੱਲ ਰਹੇ ਹਨ।''
ਪ੍ਰਧਾਨ ਮੰਤਰੀ ਮੋਦੀ ਚੁੱਪ ਹਨ, ਸਿਰਫ ਆਪਣੇ ਦੋਸਤਾਂ ਦੀ ਗੱਲ ਸੁਣਦੇ ਹਨ : ਰਾਹੁਲ ਗਾਂਧੀ
NEXT STORY