ਚੇੱਨਈ— ਚੇੱਨਈ ਦੀ ਸੱਤਿਅਭਾਮਾ ਯੂਨੀਵਰਸਿਟੀ 'ਚ ਬੁੱਧਵਾਰ ਰਾਤੀ ਇਕ ਵਿਦਿਆਰਥਣ ਵੱਲੋਂ ਸੁਸਾਇਡ ਕਰਨ ਦੇ ਬਾਅਦ ਹਿੰਸਾ ਭੜਕ ਗਈ। ਭੜਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਹੋਸਟਲ 'ਚ ਰੱਖੇ ਸਾਰੇ ਫਰਨੀਚਰ ਨੂੰ ਅੱਗ ਲਗਾ ਦਿੱਤੀ। ਪੁਲਸ ਮੁਤਾਬਕ ਵਿਦਿਆਰਥਣ ਫਸਟ ਈਯਰ 'ਚ ਪੜ੍ਹਦੀ ਸੀ। ਉਹ ਪੇਪਰ 'ਚ ਨਕਲ ਕਰ ਰਹੀ ਸੀ, ਜਿਸ ਦੇ ਕਾਰਨ ਇਕ ਅਧਿਆਪਕ ਨੇ ਉਸ ਨੂੰ ਬੁਰੀ ਤਰ੍ਹਾਂ ਡਾਂਟਿਆ ਸੀ। ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਡਾਂਟ ਪੈਣ 'ਤੇ ਉਸ ਨੇ ਖੁਦ ਨੂੰ ਅਪਮਾਨਿਤ ਮਹਿਸੂਸ ਕੀਤਾ। ਜਿਸ ਦੇ ਚੱਲਦੇ ਉਸ ਨੇ ਸੁਸਾਇਡ ਕਰ ਲਿਆ।
ਵਿਦਿਆਰਥਣ ਦੀ ਲਾਸ਼ ਹੋਸਟਲ ਦੇ ਕਮਰੇ 'ਚ ਫਾਹੇ ਨਾਲ ਲਟਕਦੀ ਹੋਈ ਮਿਲੀ। ਵਿਦਿਆਰਥਣ ਦੀ ਮੌਤ ਦੀ ਖਬਰ ਨਾਲ ਕਾਲਜ ਦੇ ਵਿਦਿਆਰਥੀ ਸੜਕ 'ਤੇ ਉਤਰ ਆਏ। ਨਾਰਾਜ਼ ਵਿਦਿਆਰਥੀਆਂ ਨੇ ਭੰਨ੍ਹਤੋੜ ਸ਼ੁਰੂ ਕਰ ਦਿੱਤੀ। ਘਟਨਾ ਨੂੰ ਨਜ਼ਰ 'ਚ ਰੱਖਦੇ ਹੋਏ ਪੁਲਸ ਨੇ ਇਲਾਕੇ 'ਚ ਯੂਨੀਵਰਸਿਟੀ ਕੰਪਲੈਕਸ ਦੇ ਚਾਰੋਂ ਪਾਸੇ ਸਿਕਊਰਿਟੀ ਲਗਾ ਦਿੱਤੀ। ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੋਆਪੇਟਾ ਦੇ ਇਕ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ ਹੈ।
ਫਾਰੂਖ ਅਬਦੁੱਲਾ ਜੀ ਸੁਧਰ ਜਾਓ, ਨਹੀਂ ਤਾਂ ਭਾਜਪਾ ਸੁਧਾਰ ਦੇਵੇਗੀ : ਗੰਗਾ
NEXT STORY