ਨਵੀਂ ਦਿੱਲੀ - ਪੂਰੇ ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜੀ ਨਾਲ ਫੈਲ ਰਹੀ ਹੈ। ਆਮ ਲੋਕਾਂ ਦੇ ਨਾਲ ਸੈਂਟਰਲ ਪੈਰਾਮਿਲਟਰੀ ਫੋਰਸ (ਸੀ.ਏ.ਪੀ.ਐੱਫ.) ਦੇ ਜਵਾਨ ਵੀ ਲਗਾਤਾਰ ਇਸ ਮਹਾਮਾਰੀ ਦੀ ਚਪੇਟ ਵਿੱਚ ਆਉਂਦੇ ਜਾ ਰਹੇ ਹਨ। ਅੰਕੜਿਆਂ ਮੁਤਾਬਕ, ਪਿਛਲੇ 10 ਦਿਨਾਂ ਵਿੱਚ ਸੀ.ਏ.ਪੀ.ਐੱਫ. ਦੇ 6000 ਤੋਂ ਜ਼ਿਆਦਾ ਜਵਾਨ ਪੀੜਤ ਪਾਏ ਗਏ ਹਨ। ਜਦੋਂ ਕਿ ਇਨਫੈਕਸ਼ਨ ਕਾਰਨ 34 ਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਵਰਤਮਾਨ ਵਿੱਚ ਸੀ.ਏ.ਪੀ.ਐੱਫ. ਵਿੱਚ ਕੋਰੋਨਾ ਸੰਕਰਮਣ ਦੇ 9300 ਐਕਟਿਵ ਮਾਮਲੇ ਹਨ। CRPF, BSF, ITBP, CISF, SSB, NSG ਅਤੇ NDRF ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 76 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ, 17 ਮਈ ਤੱਕ 290 ਜਵਾਨ ਕੋਰੋਨਾ ਪੀੜਤ ਕਾਰਨ ਜਾਨ ਗੁਆ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ
NEXT STORY