ਨਵੀਂ ਦਿੱਲੀ- ਦੇਸ਼ 'ਚ ਤੇਜ਼ੀ ਨਾਲ ਫੈਲਦੇ ਕੋਰੋਨਾ ਵਾਇਸ ਦੇ ਪ੍ਰਭਾਵ ਦੌਰਾਨ ਇਕ ਵਧੀਆ ਖਬਰ ਹੈ। ਭਾਰਤ 'ਚ ਕੋਰੋਨਾ ਵੈਕਸੀਨ ਲਈ ਕਈ ਰਿਸਰਚਸ ਦਾ ਕੰਮ ਵੱਖ-ਵੱਖ ਪੜਾਅ 'ਚ ਹੈ। ਇਨ੍ਹਾਂ 'ਚੋਂ ਕੁਝ ਜਲਦ ਟ੍ਰਾਇਲ ਲਈ ਤਿਆਰ ਹਨ ਤਾਂ ਕੁਝ ਅਗਲੇ ਮਹੀਨੇ ਤਕ ਇਸ ਪੜਾਅ 'ਚ ਪਹੁੰਚ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਲਵਾਰ ਨੂੰ ਇਸ ਸਬੰਧ 'ਚ ਇਸ ਨਾਲ ਜੁੜੇ ਐਕਸਪਰਟ ਨਾਲ ਇਕ ਮੀਟਿੰਗ ਕੀਤੀ।
ਕੋਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਬਣਾਉਣ ਦੀ ਦਿਸ਼ਾ 'ਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਘਟੋ-ਘਟ 5 ਦਵਾਈਆਂ ਆਖਰੀ ਪੜਾਅ 'ਚ ਹਨ। ਮੋਦੀ ਨੇ ਇਨ੍ਹਾਂ ਤਮਾਮ ਪ੍ਰਗਤੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੇ ਬਾਰੇ 'ਚ ਦੱਸਦੇ ਹੋਏ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਹਰ ਜ਼ਰੂਰੀ ਸਰੋਤ ਉਪਲੱਬਧ ਕਰਵਾਵੇਗੀ।
87 ਫੀਸਦੀ ਸ਼ਹਿਰੀ ਭਾਰਤੀਆਂ ਨੂੰ ਮੋਦੀ 'ਤੇ ਭਰੋਸਾ
ਇਪਸਾਸ ਦੇ ਇਕ ਸਰਵੇਖਣ ਮੁਤਾਬਕ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਨਰਿੰਦਰ ਮੋਦੀ ਸਰਕਾਰ ਦੇ ਤਰੀਕਿਆਂ 'ਤੇ 87 ਫੀਸਦੀ ਸ਼ਹਿਰੀ ਭਾਰਤੀਆਂ ਨੇ ਭਰੋਸਾ ਜਤਾਉਂਦੇ ਹੋਏ ਹਾਈ ਰੇਟਿੰਗ ਦਿੱਤੀ ਹੈ। ਇਪਸਾਸ ਇੰਡੀਆ ਦੇ ਸੀ.ਈ.ਓ. ਅਮਿਤ ਅਡਾਰਕਰ ਨੇ ਭਾਰਤ ਸਰਕਾਰ ਦੇ ਬਾਰੇ 'ਚ ਕਿਹਾ ਕਿ ਸਰਕਾਰ ਨੇ ਕਾਫੀ ਪਹਿਲਾਂ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕੀਤਾ ਅਤੇ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਕਈ ਕਦਮ ਚੁੱਕੇ।
ਪਾਕਿਸਤਾਨ ਤੋਂ ਜਾਰੀ ਹੈ ਅੱਤਵਾਦੀ ਹਮਲੇ ਅਤੇ ਜੰਗ ਬੰਦੀ ਦੀ ਉਲੰਘਣਾ
NEXT STORY