ਨਵੀਂ ਦਿੱਲੀ — ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਬੁੱਧਵਾਰ ਨੂੰ ਸੀ.ਬੀ.ਆਈ. ਅਤੇ ਦੇਸ਼ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਨਿਰਦੇਸ਼ ਦਿੱਤਾ ਕਿ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਸਾਰੀਆਂ ਪ੍ਰੀਖਿਆਵਾਂ 31 ਮਾਰਚ ਤਕ ਮੁਲਤਵੀ ਕਰ ਦਿੱਤੀਆਂ ਜਾਣ। ਮਨੁੱਖੀ ਸਰੋਤ ਵਿਕਾਸ ਮੰਤਰਾਲਾ 'ਚ ਸਕੱਤਰ ਅਮਿਤ ਖਰੇ ਨੇ ਇਕ ਅਧਿਕਾਰਕ ਸੰਦੇਸ਼ 'ਚ ਕਿਹਾ, 'ਵਿਦਿਅਕ ਸੈਸ਼ਨ ਅਤੇ ਪ੍ਰੀਖਿਆ ਪ੍ਰੋਗਰਾਮ ਬਣਾਏ ਰੱਖਣਾ ਜ਼ਰੂਰੀ ਹੈ, ਪਰ ਨਾਲ ਹੀ ਵੱਖ ਵੱਖ ਪ੍ਰੀਖਿਆਵਾਂ 'ਚ ਬੈਠਣ ਵਾਲੇ ਵਿਦਿਆਰਥੀਆਂ ਨਾਲਲ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਵੀ ਉਂਨੀ ਹੀ ਮਹੱਤਵਪੂਰਣ ਹੈ।' ਉਨ੍ਹਾਂ ਕਿਹਾ, 'ਸੀ.ਬੀ.ਈ. ਬੋਰਡ ਪ੍ਰੀਖਿਆ ਸਣੇ ਚੱਲ ਰਹੀਆਂ ਸਾਰੀਆਂ ਪ੍ਰੀਖਿਆ 31 ਮਾਰਚ ਤਕ ਲਈ ਮੁਲਤਵੀ ਕੀਤੀਆਂ ਜਾਣ ਅਤੇ ਉਸ ਤੋਂ ਬਾਅਦ ਮੁੜ ਨਿਰਧਾਰਤ ਕੀਤੀ ਜਾਵੇ।
ਉਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਆਈ.ਆਈ.ਟੀ. ਅਤੇ ਇੰਜੀਵੀਅਰਿੰਗ ਕਾਲਜਾਂ 'ਚ ਦਾਖਲੇ ਲਈ ਹੋਣ ਵਾਲੀ ਸੰਯੁਕਤ ਪ੍ਰਵੇਸ਼ ਪ੍ਰੀਖਿਆ ਬੁੱਧਵਾਰ ਨੂੰ ਮੁਅੱਤਲ ਕਰ ਦਿੱਤੀ ਗਈ। ਇਹ ਜਾਣਕਾਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਦਿੱਤੀ। ਪ੍ਰੀਖਿਆ ਪਹਿਲਾਂ ਪੰਜ ਤੋਂ 11 ਅਪ੍ਰੈਲ ਵਿਚਾਲੇ ਹੋਣੀ ਸੀ। ਐਨ.ਟੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਜੇ.ਈ.ਈ. ਮੇਨ ਪ੍ਰੀਖਿਆ ਟਾਲ ਦਿੱਤੀ ਗਈ ਹੈ। ਨਵੀਂ ਤਰੀਕ 'ਤੇ ਫੈਸਲਾ ਬੋਰਡ ਪ੍ਰੀਖਿਆ ਪ੍ਰੋਗਰਾਮ ਅਤੇ ਹੋਰ ਪ੍ਰੀਖਿਆਵਾਂ ਨੂੰ ਧਿਆਨ 'ਚ ਰੱਖ ਕੇ ਕਰ ਲਿਆ ਜਾਵੇਗਾ ਤਾਂਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਦੀ ਤਰੀਕ ਆਪਸ 'ਚ ਨਾ ਮਿਲੇ।'
ਤਾਂਬੇ ਨਾਲ ਹੋ ਸਕਦੈ ਕੋਰੋਨਾ ਵਾਇਰਸ ਦਾ ਖਾਤਮਾ : ਰਿਸਰਚ
NEXT STORY