ਨਵੀਂ ਦਿੱਲੀ- ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਆਉਣ ਦੇ ਬਾਅਦ ਤੋਂ ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ ' ਰਿਕਾਰਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ 'ਚ ਕੋਰੋਨਾ ਦੇ 9 ਜੂਨ ਦੇ ਬਾਅਦ ਤੋਂ ਇਕ ਦਿਨ 'ਚ ਸਭ ਤੋਂ ਵੱਧ 331 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਸ ਸੰਕਰਮਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ। ਸੰਕਰਮਣ ਦਰ ਵੱਧ ਕੇ 0.68 ਫੀਸਦੀ ਹੋ ਗਈ ਹੈ।
ਦੱਸਣਯੋਗ ਹੈ ਕਿ ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਪਿਛਲੇ ਕੁਝ ਦਿਨਾਂ 'ਚ ਕੋਰੋਨਾ ਸੰਕਰਮਣ ਦੇ ਮਾਮਲੇ ਵਧੇ ਹਨ। ਦਿੱਲੀ 'ਚ ਸ਼ਨੀਵਾਰ ਨੂੰ 249 ਕੋਰੋਨਾ ਮਾਮਲੇ ਸਾਹਮਣੇ ਆਏ ਸਨ, ਜੋ ਕਿ 13 ਜੂਨ ਦੇ ਬਾਅਦ ਤੋਂ ਸਭ ਤੋਂ ਵੱਧ ਮਾਮਲੇ ਸਨ। ਸੂਤਰਾਂ ਅਨੁਸਾਰ ਕੋਰੋਨਾ ਸੰਕਰਮਣ ਦਰ 0.55 ਫੀਸਦੀ ਪਹੁੰਚਣ ਨਾਲ ਦਿੱਲੀ ਸਰਕਾਰ ਨੇ ਸੋਮਵਾਰ ਤੋਂ ਰਾਤ ਦਾ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
...ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਅਚਾਨਕ ਖੁੱਲ੍ਹੀਆਂ ਬਜ਼ੁਰਗ ਦੀਆਂ ਅੱਖਾਂ, ਵੇਖ ਲੋਕ ਹੋਏ ਹੈਰਾਨ
NEXT STORY