ਨਵੀਂ ਦਿੱਲੀ (ਵਾਰਤਾ)— ਭਾਰਤੀ ਤਕਨਾਲੋਜੀ ਸੰਸਥਾ-ਦਿੱਲੀ (ਆਈ. ਆਈ. ਟੀ-ਦਿੱਲੀ) ਨੇ ਸ਼ੋਧ ਅਤੇ ਖੋਜ ਕਰ ਕੇ ਚਾਹ ਅਤੇ ਹਰੜ ਨੂੰ ਵੀ ਕੋਰੋਨਾ ਵਾਇਰਸ ਨਾਲ ਲੜਨ 'ਚ ਸਮਰੱਥ ਦੱਸਿਆ ਹੈ। ਉਨ੍ਹਾਂ ਨੇ ਰੋਜ਼ਾਨਾ ਲੋਕਾਂ ਨੂੰ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਆਈ. ਆਈ. ਟੀ. ਦਿੱਲੀ ਨੇ ਨਵੇਂ ਸ਼ੋਧ 'ਚ ਇਹ ਖੁਲਾਸਾ ਕੀਤਾ ਹੈ ਕਿ ਚਾਹ ਅਤੇ ਹਰੜ ਦੇ ਨਾਮ ਤੋਂ ਜਾਣੀ ਜਾਣ ਵਾਲੀ 'ਹਰੀਤਕੀ' ਨੂੰ ਕੋਰੋਨਾ ਵਾਇਰਸ ਦੇ ਇਲਾਜ 'ਚ ਬਦਲਵੇਂ ਰੂਪ ਵਿਚ ਲਿਆ ਜਾ ਸਕਦਾ ਹੈ। ਬਦਲਵੇਂ ਇਲਾਜ ਪ੍ਰਣਾਲੀ 'ਚ ਔਸ਼ਧੀ ਗੁਣਾਂ ਵਾਲੇ ਬੂਟੇ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਬਲੈਕ ਟੀਨ, ਗ੍ਰੀਨ ਟੀ ਅਤੇ ਹਰੀਤਕੀ ਵਾਇਰਸ ਰੋਕੂ—
ਇਸ ਦਿਸ਼ਾ ਵਿਚ ਕੁਸੁਮ ਸਕੂਲ ਆਫ਼ ਬਾਇਓਲਾਜਿਕਲ ਸਾਇੰਸੇਜ਼, ਆਈ. ਆਈ. ਟੀ. ਦਿੱਲੀ ਦੇ ਪ੍ਰੋਫੈਸਰ ਅਸ਼ੋਕ ਕੁਮਾਰ ਪਟੇਲ ਦੀ ਅਗਵਾਈ ਵਿਚ ਕੀਤੇ ਗਏ ਸ਼ੋਧ ਤੋਂ ਇਹ ਪਤਾ ਲੱਗਾ ਹੈ ਕਿ ਚਾਹ (ਬਲੈਕ ਅਤੇ ਗ੍ਰੀਨ ਟੀ) ਅਤੇ ਹਰੀਤਕੀ ਵਿਚ ਵਾਇਰਸ ਰੋਕੂ ਗੁਣ ਹਨ, ਜੋ ਕਿ ਕੋਰੋਨਾ ਦੇ ਇਲਾਜ ਵਿਚ ਬਦਲ ਦੇ ਰੂਪ 'ਚ ਅਪਣਾਏ ਜਾ ਸਕਦੇ ਹਨ। ਪਟੇਲ ਨੇ ਕਿਹਾ ਕਿ ਦੁਨੀਆ ਭਰ ਦੇ ਵਿਗਿਆਨਕ ਕੋਰੋਨਾ ਦੇ ਇਲਾਜ ਲਈ ਸ਼ੋਧ ਕਰ ਰਹੇ ਹਨ।
ਕੁੱਲ 51 ਔਸ਼ਧੀ ਬੂਟਿਆਂ ਦੀ ਜਾਂਚ ਕੀਤੀ—
ਇਸ ਦਿਸ਼ਾ 'ਚ ਸਾਡੀ ਟੀਮ ਨੇ ਔਸ਼ਧੀ ਬੂਟਿਆਂ ਦੀ ਵਰਤੋਂ ਕੀਤੀ। ਅਸੀਂ ਕੁੱਲ 51 ਔਸ਼ਧੀ ਬੂਟਿਆਂ ਦੀ ਜਾਂਚ ਕੀਤੀ। ਇਨ-ਵਿਟਰੋ ਐਕਸਪੈਰੀਮੈਂਟ ਵਿਚ ਪਾਇਆ ਗਿਆ ਕਿ ਬਲੈਕ ਟੀ ਅਤੇ ਗ੍ਰੀਨ ਟੀਨ ਤੇ ਹਰੀਤਕੀ ਮੁੱਖ ਪ੍ਰੋਟੀਨ ਦੀ ਗਤੀਵਿਧੀ ਨੂੰ ਰੋਕਣ 'ਚ ਸਮਰੱਥ ਹਨ। ਚਾਹ ਅਤੇ ਹਰੀਤਕੀ 'ਚ ਮੌਜੂਦ ਗੈਲੋਟਿਨਿਨ ਵਾਇਰਸ ਦੇ ਮੁੱਖ ਪ੍ਰੋਟੀਨ ਨੂੰ ਘੱਟ ਕਰਨ 'ਚ ਬਹੁਤ ਪ੍ਰਭਾਵੀ ਹਨ। ਖੋਜ ਟੀਮ ਵਿਚ ਪੀ. ਐੱਚ. ਡੀ. ਵਿਦਿਆਰਥੀ ਸੌਰਭ ਉਪਾਧਿਆਏ ਅਤੇ ਪ੍ਰਵੀਣ ਕੁਮਾਰ ਤ੍ਰਿਪਾਠੀ, ਪੋਸਟ ਡਾਇਰੈਕਟਰ ਡਾ. ਸ਼ਿਵਾ ਰਾਘਵੇਂਦਰ, ਰਿਸਰਚ ਫੈਲੋ ਮੋਹਿਤ ਭਾਰਦਵਾਜ ਅਤੇ ਮੋਰਾਰਾਜੀ ਦੇਸਾਈ ਰਾਸ਼ਟਰੀ ਯੋਗ ਕੇਂਦਰ ਦੀ ਆਯੁਵੈਦਿਕ ਵੈਧ ਡਾ. ਮੰਜੂ ਸਿੰਘ ਸ਼ਾਮਲ ਹਨ।
ਇਸ ਦਵਾਈ ਨਾਲ ਠੀਕ ਹੋ ਰਹੇ ਨੇ ਕੋਰੋਨਾ ਦੇ ਮਰੀਜ਼, ਕਈ ਬੀਮਾਰੀਆਂ 'ਚ ਹੈ ਅਸਰਦਾਰ
NEXT STORY