ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਵਿਰੁੱਧ ਦੇਸ਼ ਭਰ 'ਚ 16 ਜਨਵਰੀ ਤੋਂ ਟੀਕਾਕਰਨ ਦੀ ਸ਼ੁਰੂਆਤ ਹੋ ਚੁਕੀ ਹੈ। ਇਸ ਸਮੇਂ ਭਾਰਤ ਬਾਇਓਟੇਕ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਾਲੇ ਦੇਸ਼ 'ਚ ਕੁਝ ਹੋਰ ਵੈਕੀਸਨ 'ਤੇ ਰਿਸਰਚ ਜਾਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸੰਬੰਧ 'ਚ ਜਲਦ ਕਾਮਯਾਬੀ ਮਿਲੇਗੀ। ਦੱਸਣਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਟੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੂਨ 2021 ਦੇ ਅੰਤ ਤੱਕ ਅਸੀਂ ਇਕ ਹੋਰ ਵੈਕਸੀਨ ਦਾ ਇਸਤੇਮਾਲ ਕਰ ਸਕਾਂਗੇ।
ਦੱਸਣਯੋਗ ਹੈ ਕਿ ਦਵਾਈ ਕੰਪਨੀ ਨੋਵਾਵੈਕਸ ਇੰਕ ਨੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਕੋਵਿਡ-19 ਦਾ ਉਸ ਦਾ ਟੀਕਾ ਬ੍ਰਿਟੇਨ 'ਚ ਚੱਲ ਰਹੀ ਇਕ ਸਟਡੀ ਦੇ ਸ਼ੁਰੂਆਤੀ ਨਤੀਜਿਆਂ ਦੇ ਆਧਾਰ 'ਤੇ ਵਾਇਰਸ ਦੇ ਨਵੇਂ ਸਟਰੇਨ ਵਿਰੁੱਧ 89 ਫੀਸਦੀ ਪ੍ਰਭਾਵੀ ਪਾਇਆ ਗਿਆ ਹੈ। ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਟੀਕਾ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ 'ਚ ਫ਼ੈਲ ਰਹੇ ਵਾਇਰਸ ਦੇ ਨਵੇਂ ਸਟਰੇਨ ਵਿਰੁੱਧ ਵਿਰੋਧੀ ਸਮਰੱਥਾ ਵਿਕਸਿਤ ਕਰਨ ਦੇ ਮਾਮਲੇ 'ਚ ਵੀ ਕਾਰਗਰ ਪਾਇਆ ਜਾ ਰਿਹਾ ਹੈ।
ਸੀਰਮ ਇੰਸਟੀਚਿਊਫ ਆਫ਼ ਇੰਡੀਆ 'ਕੋਵੀਸ਼ੀਲਡ' ਵੈਕਸੀਨ ਦਾ ਉਤਪਾਦਨ ਕਰ ਰਿਹਾ ਹੈ। ਇਸ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਅਤੇ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰਾਜੇਨਕਾ ਨੇ ਵਿਕਸਿਤ ਕੀਤਾ ਹੈ। ਟੀਕਾਕਰਨ ਮੁਹਿੰਮ ਲਈ ਕੇਂਦਰ ਨੇ 'ਕੋਵੀਸ਼ੀਲਡ' ਟੀਕੇ ਦੀ ਇਕ ਕਰੋੜ 10 ਲੱਖ ਖੁਰਾਕਾਂ ਖਰੀਦੀਆਂ ਹਨ।
ਬਿਹਾਰ ’ਚ ਖੇਤੀ ਕਾਨੂੰਨ ਦੇ ਵਿਰੋਧ ’ਚ ‘ਮਹਾਗਠਜੋੜ’ ਨੇ ਬਣਾਈ ਮਨੁੱਖੀ ਲੜੀ
NEXT STORY