ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੇ ਮੁੜ ਤੇਜ਼ੀ ਨਾਲ ਵਧਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਕਈ ਸੂਬਿਆਂ 'ਚ ਨਾਈਟ ਕਰਫਿਊ ਲਗਾਇਆ ਗਿਆ ਹੈ। ਉੱਥੇ ਹੀ ਪਿਛਲੇ ਸਾਲ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਵਲੋਂ ਜਨਤਾ ਕਰਫਿਊ ਲਗਾਇਆ ਸੀ। ਇਤਿਹਾਸ 'ਚ 22 ਮਾਰਚ 2020 ਯਾਨੀ ਇਕ ਸਾਲ ਪਹਿਲਾਂ ਦੀ ਇਕ ਘਟਨਾ ਖਾਸ ਮਹੱਤਵ ਰੱਖਦੀ ਹੈ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਘਰਾਂ 'ਚ ਕੈਦ ਰਹਿਣ ਲਈ ਕਿਹਾ ਸੀ। ਨਾਲ ਹੀ ਸ਼ਾਮ 5 ਵਜੇ ਤਾਲੀ, ਥਾਲੀ, ਸ਼ੰਖ ਆਦਿ ਵਜਾਉਣ ਦੀ ਅਪੀਲ ਕੀਤੀ ਸੀ।
ਪ੍ਰਧਾਨ ਮੰਤਰੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਸ਼ਾਮ 5 ਵਜਦੇ ਹੀ ਕਾਫ਼ੀ ਉਤਸ਼ਾਹ ਦਿਖਾਉਣਾ ਸ਼ੁਰੂ ਕੀਤਾ। ਇਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਕਾਫ਼ੀ ਵਾਇਰਲ ਹੋਈਆਂ ਸਨ। ਅੱਜ ਜਦੋਂ ਇਕ ਸਾਲ ਪੂਰਾ ਹੋ ਗਿਆ ਹੈ ਤਾਂ ਟਵਿੱਟਰ 'ਤੇ #JanataCurfew ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਨਾਲ ਲੋਕ ਨਾ ਸਿਰਫ਼ ਜਨਤਾ ਕਰਫਿਊ ਸਗੋਂ ਤਾਲਾਬੰਦੀ ਦੌਰਾਨ ਵੀਡੀਓ ਅਤੇ ਫੋਟੋ ਸ਼ੇਅਰ ਕਰ ਰਹੇ ਹਨ।
ਤਾਂਤਰਿਕ ਦੇ ਬਹਿਕਾਵੇ ’ਚ ਆਈ ਔਰਤ ਨੇ ਦਿੱਤੀ ਬੱਚੇ ਦੀ ਬਲੀ
NEXT STORY