ਸੋਨੀਪਤ– ਸਿੰਘੂ ਸਰਹੱਦ ’ਤੇ ਹੋਏ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ’ਚ ਅੱਜ ਸੋਨੀਪਤ ਸੀ.ਆਈ.ਏ. ਅਤੇ ਪੁਲਸ ਨੇਤਿੰਨ ਹੋਰ ਨਿਹੰਗਾਂ ਨੂੰ ਕੋਰਟ ’ਚ ਪੇਸ਼ ਕੀਤਾ, ਜਿਥੇ ਸਿਵਲ ਜੱਜ ਜੂਨੀਅਰ ਡਿਵਿਜ਼ਨ ਕਿਮੀ ਸਿੰਗਲਾ ਦੀ ਕੋਰਟ ਨੇ ਤਿੰਨਾਂ ਨਿਹੰਗਾਂ- ਸਰਦਾਰ ਨਾਰਾਇਣਸਿੰਘ, ਭਗਵੰਤ ਸਿਘ ਅਤੇ ਗੋਵਿੰਦ ਪ੍ਰਤੀ ਸਿੰਘ ਨੂੰ 6 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਹਾਲਾਂਕਿ, ਪੁਲਸ ਨੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਤਿੰਨਾਂ ਨਿਹੰਗਾਂ ਨੂੰ 6 ਦਿਨਾਂ ਦੇ ਰਿਮਾਂਡ ’ਚੇ ਭੇਜਿਆ। 6 ਦਿਨਾਂ ਦਾ ਰਿਮਾਂਡ ਦਿੰਦੇ ਸਮੇਂ ਜੱਜ ਨੇ ਕਿਹਾ ਕਿ ਦੋਸ਼ੀਆਂ ਦਾ ਰੋਜ਼ ਮੈਡੀਕਲ ਚੈਕਅਪ ਹੋਵੇਗਾ।
ਕੋਰਟ ’ਚ ਤਿੰਨਾਂ ਦੋਸ਼ੀਆਂ ਨੇ ਜੱਜ ਸਾਹਮਣੇ ਕਬੂਲ ਕੀਤਾ ਕਿ ਲਖਬੀਰ ਦਾ ਕਤਲ ਉਨ੍ਹਾਂ ਨੇ ਹੀ ਕੀਤਾ ਹੈ। ਨਾਰਾਇਣ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੈਰ ਵੱਢਿਆ ਤਾਂ ਭਗਵੰਤ ਸਿੰਘ ਅਤੇ ਗੋਵਿੰਦ ਸਿੰਘ ਨੇ ਉਸ ਨੂੰ ਲਟਕਾਇਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰੰਡਰ ਕਰਨ ਵਾਲੇ ਨਿਹੰਗ ਸਰਬਜੀਤ ਸਿੰਘ ਨੂੰ 7 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਦੇ ਰਹਿਣਵਾਲੇ ਲਖਬੀਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਲਗਾ ਕੇ ਉਸ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਲਖਬੀਰ ਦਾ ਹੱਥ ਵੱਢ ਕੇ ਵੱਖਰਾ ਕਰ ਦਿੱਤਾ ਗਿਆ ਸੀ ਅਤੇ ਪੈਰ ਵੀ ਵੱਢ ਦਿੱਤਾ ਗਿਆ ਸੀ। ਇੰਨੀ ਬੇਰਹਿਮੀ ਕਰਨ ਤੋਂ ਬਾਅਦ ਦੋਸ਼ੀਆਂ ਨੇ ਲਖਬੀਰ ਦੀ ਲਾਸ਼ ਨੂੰ ਬੈਰੀਕੇਡ ’ਤੇ ਬੰਨ੍ਹ ਕੇ ਸਿੰਘੂ ਸਰਹੱਦ ਦੇ ਧਰਨੇ ਵਾਲੀ ਥਾਂ ਦੇ ਬਾਹਰ ਟੰਗ ਦਿੱਤਾ ਸੀ। ਉਥੇ ਹੀ ਮਾਮਲੇ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ’ਚ ਕੁਝ ਨਿਹੰਗ ਸਰਦਾਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਲਖਬੀਰ ਨੂੰ ਉਨ੍ਹਾਂ ਨੇ ਹੀ ਮਾਰਿਆ ਹੈ।
ਭਲਕੇ ਰੇਲ ਰੋਕੋ ਅੰਦੋਲਨ, ਸੰਯੁਕਤ ਕਿਸਾਨ ਮੋਰਚੇ ਨੇ 6 ਘੰਟੇ ਰੇਲਾਂ ਰੋਕਣ ਦਾ ਕੀਤਾ ਐਲਾਨ
NEXT STORY