ਨਵੀਂ ਦਿੱਲੀ (ਵਿਸ਼ੇਸ਼)– ਦੇਸ਼ ਮੌਜੂਦਾ ਸਮੇਂ ’ਚ ਦੂਜੀ ਕੋਰੋਨਾ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਉਥੇ ਹੀ ਮਾਹਰਾਂ ਨੇ ਤੀਜੀ ਲਹਿਰ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ। ਅਜਿਹੇ ’ਚ ਟੀਕਾਕਰਨ ’ਚ ਦੇਰੀ ਨਾਲ ਤੀਜੀ ਲਹਿਰ ਜ਼ਿਆਦਾ ਭਿਆਨਕ ਹੋ ਸਕਦੀ ਹੈ। ਇਸ ਦਰਮਿਆਨ ਕੋਵੈਕਸੀਨ ਵਲੋਂ ਵੈਕਸੀਨ ਦੇ ਪ੍ਰੋਡਕਸ਼ਨ ਅਤੇ ਵੈਕਸੀਨੇਸ਼ਨ ਦੇ ਅੰਕੜਿਆਂ ’ਚ ਭਾਰੀ ਅੰਤਰ ਪਾਇਆ ਗਿਆ ਹੈ। ਕੰਪਨੀ ਅਤੇ ਕੇਂਦਰ ਸਰਕਾਰ ਦੇ ਬਿਆਨਾਂ ਨੂੰ ਮਿਲਾ ਕੇ ਸੰਕੇਤ ਮਿਲਦਾ ਹੈ ਕਿ ਦੇਸ਼ ’ਚ ਇਸਤੇਮਾਲ ਲਈ 6 ਕਰੋੜ ਡੋਜ਼ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਉਥੇ ਹੀ ਸਰਕਾਰੀ ਅੰਕੜੇ ਦੱਸਦੇ ਹਨ ਕਿ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੀਆਂ ਦੇਸ਼ ਭਰ ’ਚ 2.1 ਕਰੋੜ ਡੋਜ਼ ਵੀਰਵਾਰ ਸਵੇਰ ਤੱਕ ਲਗਾਈਆਂ ਗਈਆਂ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਦੋ ਤਿਹਾਈ ਵੈਕਸੀਨ ਦੀ ਡੋਜ਼ ਆਖਿਰ ਕਿੱਥੇ ਹੈ?
ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕੰਪਨੀ ਦੇ ਸੀ. ਐੱਮ. ਡੀ. ਕ੍ਰਿਸ਼ਨਾ ਏਲਾ ਨੇ 20 ਅਪ੍ਰੈਲ ਨੂੰ ਕਿਹਾ ਕਿ ਮਾਰਚ ’ਚ 1.5 ਕਰੋੜ ਡੋਜ਼ ਦਾ ਪ੍ਰੋਡਕਸ਼ਨ ਹੋਇਆ। ਉੱਥੇ ਹੀ ਅਪ੍ਰੈਲ ’ਚ 2 ਕਰੋੜ ਡੋਜ਼ ਦਾ ਪ੍ਰੋਡਕਸ਼ਨ ਹੋਇਆ। ਉਨ੍ਹਾਂ ਕਿਹਾ ਕਿ 3 ਕਰੋੜ ਡੋਜ਼ ਦਾ ਪ੍ਰੋਡਕਸ਼ਨ ਮਈ ’ਚ ਹੋਵੇਗਾ। ਜੇ ਮੰਨ ਲਿਆ ਜਾਵੇ ਕਿ ਮਈ ’ਚ ਤੈਅ ਰਫਤਾਰ ਤੋਂ ਘੱਟ ਪ੍ਰੋਡਕਸ਼ਨ ਹੋਇਆ ਹੈ ਤਾਂ ਵੀ ਮਾਰਚ ਅਤੇ ਅਪ੍ਰੈਲ ਦਾ ਪ੍ਰੋਡਕਸ਼ਨ ਮਿਲਾ ਕੇ 3.5 ਕਰੋੜ ਅਤੇ ਮਈ ਦਾ 2 ਕਰੋੜ ਡੋਜ਼ ਦਾ ਪ੍ਰੋਡਕਸ਼ਨ ਹੋਰ ਹੋਇਆ ਹੋਵੇਗਾ।
ਉੱਥੇ ਹੀ ਕੇਂਦਰ ਨੇ ਵੀ 2 ਹਲਫਨਾਮਿਆਂ ’ਚ ਕਿਹਾ ਕਿ ਕੋਵੈਕਸੀਨ ਦਾ ਉਤਪਾਦਨ ਹਰ ਮਹੀਨੇ 2 ਕਰੋੜ ਹੈ। ਇਨ੍ਹਾਂ ਸਭ ’ਤੇ ਜੇ ਗੌਰ ਕੀਤਾ ਜਾਵੇ ਤਾਂ ਮਈ ਦੇ ਅਖੀਰ ਤੱਕ ਕਰੀਬ 5.5 ਕਰੋੜ ਡੋਜ਼ ਦਾ ਪ੍ਰੋਡਕਸ਼ਨ ਹੋਇਆ ਹੋਵੇਗਾ। ਭਾਰਤ ਬਾਇਓਟੈੱਕ ਦੇ ਸੀ. ਐੱਮ. ਡੀ. ਨੇ 5 ਜਨਵਰੀ ਨੂੰ ਵੈਕਸੀਨੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਿਹਾ ਸੀ ਕਿ ਕੰਪਨੀ ਨੇ ਵੈਕਸੀਨ ਦੀਆਂ 2 ਕਰੋੜ ਡੋਜ਼ ਦਾ ਸਟਾਕ ਕਰ ਲਿਆ ਸੀ। ਉਦੋਂ ਇਹ ਕੁੱਲ ਮਿਲਾ ਕੇ 7.5 ਕਰੋੜ ਹੋ ਜਾਂਦਾ ਹੈ। ਜਨਵਰੀ ਅਤੇ ਫਰਵਰੀ ਦਾ ਪ੍ਰੋਡਕਸ਼ਨ ਮਾਰਚ ਅਤੇ ਅਪ੍ਰੈਲ ਦੀ ਤੁਲਨਾ ’ਚ ਬੇਹੱਦ ਘੱਟ ਸੀ। ਜੇ ਇਸ ਨੂੰ ਜੋੜਿਆ ਜਾਵੇ ਤਾਂ ਕਰੀਬ 8 ਕਰੋੜ ਡੋਜ਼ ਹੁੰਦੀਆਂ ਹਨ।
ਉੱਥੇ ਹੀ ਦੇਸ਼ ਭਰ ਦੀ ਵੈਕਸੀਨ ਬਰਾਮਦ 6.6 ਕਰੋੜ ਡੋਜ਼ ਦੀ ਹੈ, ਜਿਨ੍ਹਾਂ ’ਚੋਂ ਵੱਡਾ ਹਿੱਸਾ ਕੋਵਿਸ਼ੀਲਡ ਦਾ ਹੈ। ਜੇ ਮੰਨ ਲਿਆ ਜਾਵੇ ਕਿ 6.6 ਕਰੋੜ ਡੋਜ਼ ’ਚੋਂ 2 ਕਰੋੜ ਕੋਵੈਕਸੀਨ ਦੀਆਂ ਡੋਜ਼ ਵੀ ਸਨ ਤਾਂ ਇਸ ਸਮੇਂ ਭਾਰਤ ’ਚ 6 ਕਰੋੜ ਵੈਕਸੀਨ ਦੀ ਡੋਜ਼ ਦਾ ਹਿਸਾਬ ਹੋਣਾ ਚਾਹੀਦਾ ਹੈ, ਫਿਰ ਸਿਰਫ 2.1 ਕਰੋੜ ਵੈਕਸੀਨ ਦਾ ਹੀ ਇਸਤੇਮਾਲ ਕਿਉਂ ਹੋਇਆ? ਬਾਕੀ ਦੀ ਦੋ ਤਿਹਾਈ ਵੈਕਸੀਨ ਕਿੱਥੇ ਹੈ?
ਫਿਰ ਦਿੱਲੀ ਵਰਗੇ ਸੂਬਿਆਂ ਨੂੰ ਕਰਨੀ ਹੋਵੇਗੀ ਲੰਮੀ ਉਡੀਕ
ਕਈ ਸੂਬੇ ਕੋਵੈਕਸੀਨ ਦੀ ਕਮੀ ਦੀ ਗੱਲ ਕਰ ਰਹੇ ਹਨ। ਇਸ ਹਫਤੇ ਕੋਵੈਕਸੀਨ ਦੀ ਕਮੀ ਕਾਰਨ ਦਿੱਲੀ ’ਚ ਉਨ੍ਹਾਂ ਸੈਂਟਰਾਂ ਨੂੰ ਬੰਦ ਕਰਨਾ ਪਿਆ ਜੋ ਕੋਵੈਕਸੀਨ ਲਗਾ ਰਹੇ ਸਨ। ਦਿੱਲੀ ਦੀ ਕੋਵੈਕਸੀਨ ਦੀ ਹਿੱਸੇਦਾਰੀ 31 ਫੀਸਦੀ ਸੀ ਜੋ ਕਿਸੇ ਹੋਰ ਸੂਬੇ ਦੀ ਤੁਲਨਾ ’ਚ ਜ਼ਿਆਦਾ ਸੀ। ਛੋਟੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ 14 ਨੇ ਕੋਵੈਕਸੀਨ ਦੀ ਇਕ ਵੀ ਖੁਰਾਕ ਨਹੀਂ ਦਿੱਤੀ ਹੈ। 5 ਹੋਰ ਸੂਬਿਆਂ ’ਚ ਸਿਰਫ 5 ਫੀਸਦੀ ਤੋਂ ਵੀ ਘੱਟ ਵੈਕਸੀਨ ਸ਼ਾਟ ਦਿੱਤੇ ਗਏ। ਅਜਿਹੇ ’ਚ ਸਪਲਾਈ ’ਚ ਕੋਈ ਸਮੱਸਿਆ ਹੁੰਦੀ ਹੈ ਤਾਂ ਦਿੱਲੀ ਵਰਗੇ ਹੋਰ ਸੂਬਿਆਂ ਨੂੰ ਦੂਜੀ ਡੋਜ਼ ਲਈ ਲੰਮੀ ਉਡੀਕ ਕਰਨੀ ਹੋਵੇਗੀ।
ਕੋਰੋਨਾ ਕਾਰਨ ਮਾਂ ਨੂੰ ਗੁਆਉਣ ਵਾਲੇ ਨਵਜਨਮੇ ਈਵਾਨ ਲਈ ਕਈ ਮਾਵਾਂ ਨੇ ਭਿਜਵਾਇਆ 'ਆਪਣਾ ਦੁੱਧ'
NEXT STORY