ਨੈਸ਼ਨਲ ਡੈਸਕ– ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਲੈ ਕੇ ਮਾਹਿਰਾਂ ਨੇ ਭਾਰਤੀਆਂ ਨੂੰ ਸਾਵਧਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ’ਚ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਇਸੇ ਵਿਚਕਾਰ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਰਾਹਤ ਭਰੀ ਖਬਰ ਦਿੰਦੇ ਹੋਏ ਦੱਸਿਆ ਹੈ ਕਿ ਅਗਲੇ ਕੁਝ ਮਹੀਨਿਆਂ ’ਚ ਭਾਰਤ ਨੂੰ ਬੱਚਿਆਂ ਲਈ ਕੋਰੋਨਾ ਵੈਕਸੀਨ ਮਿਲ ਸਕਦੀ ਹੈ।
ਡਾਕਟਰ ਗੁਲੇਰੀਆ ਦਾ ਕਹਿਣਾ ਹੈ ਕਿ ਭਾਰਤ ਬਾਇਓਟੈੱਕ ਦੁਆਰਾ ਕੋਵੈਕਸੀਨ ਟੀਕੇ ਦਾ ਪ੍ਰੀਖਣ ਅਜੇ ਬੱਚਿਆਂ ’ਤੇ ਕੀਤਾ ਜਾ ਰਿਹਾ ਹੈ। ਇਸ ਦੇ ਸਤੰਬਰ ਮਹੀਨੇ ਤਕ ਪੂਰਾ ਹੋਣ ਦੀ ਉਮੀਦ ਜਤਾਈ ਗਈ ਹੈ। ਜੇਕਰ ਇਸ ਵੈਕਸੀਨ ਦੇ ਨਤੀਜੇ ਹਾਂ-ਪੱਖੀ ਹੁੰਦੇ ਹਨ ਤਾਂ ਜਲਦ ਹੀ ਭਾਰਤ ’ਚ ਬੱਚਿਆਂ ਨੂੰ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਅਮਰੀਕਾ ’ਚ ਲਗਭਗ 40 ਲੱਖ ਬੱਚੇ ਕੋਰੋਨਾ ਮਹਾਮਾਰੀ ਦੀ ਚਪੇਟ ’ਚ ਆ ਚੁੱਕੇ ਹਨ। ਹਾਲਾਂਕਿ, ਬੱਚਿਆਂ ’ਚ ਇਨਫੈਕਸ਼ਨ ਦੀ ਦਰ ਭਾਰਤ ’ਚ ਬੇਹੱਦ ਘੱਟ ਹੈ।
ਜੰਮੂ ਕਸ਼ਮੀਰ : ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਹਿਮਾਚਲ ਦਾ ਜਵਾਨ ਹੋਇਆ ਸ਼ਹੀਦ
NEXT STORY