ਨਵੀਂ ਦਿੱਲੀ (ਭਾਸ਼ਾ) : ਭੋਜਨ ਪਹੁੰਚਾਉਣ ਵਾਲੀ ਕੰਪਨੀ ਸਵਿਗੀ ਨੇ ਸੋਮਵਾਰ ਨੂੰ 350 ਕਾਮਿਆਂ ਨੂੰ ਨੌਕਰੀਓਂ ਕੱਢਣ ਦਾ ਐਲਾਨ ਕੀਤਾ ਹੈ। ਇਹ ਕੰਪਨੀ ਦੀ ਕੋਵਿਡ-19 ਆਫ਼ਤ ਦੇ ਚੱਲਦੇ ਮਈ ਤੋਂ ਚੱਲ ਰਹੀ ਕਾਮਿਆਂ ਨੂੰ ਕੱਢਣ ਦੀ ਯੋਜਨਾ ਦਾ ਹਿੱਸਾ ਹੈ।
ਸਵਿਗੀ ਨੇ ਮਈ ਵਿਚ ਹੈਡਕੁਆਰਟਰਾਂ ਅਤੇ ਵੱਖ-ਵੱਖ ਸ਼ਹਿਰਾਂ ਵਿਚ ਕਈ ਪੱਧਰ ਦੇ ਕਰੀਬ 1,100 ਕਾਮਿਆਂ ਦੀ ਛਾਂਟੀ ਕੀਤੀ ਸੀ। ਕੰਪਨੀ ਨੇ ਕੋਵਿਡ-19 ਸੰਕਟ ਦੇ ਦੌਰ ਵਿਚ ਆਪਣੇ ਸੋਰਤਾਂ ਨੂੰ ਮੁੜ ਸੰਗਠਿਤ ਕਰਣ ਦੀ ਪ੍ਰਕਿਰਿਆ ਤਹਿਤ ਇਹ ਕਦਮ ਚੁੱਕਿਆ ਸੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਬਾਜ਼ਾਰ ਵਿਚ ਕਾਰੋਬਾਰ ਅੱਧਾ ਰਹਿ ਗਿਆ ਹੈ। ਬਦਕਿੱਸਮਤੀ ਨਾਲ ਸੋਰਤਾਂ ਨੂੰ ਸੰਗਠਿਤ ਕਰਣ ਦੀ ਇਸ ਆਖ਼ਰੀ ਕਾਰਵਾਈ ਵਿਚ ਉਸ ਨੂੰ ਹੋਰ 350 ਕਾਮਿਆਂ ਨੂੰ ਨੌਕਰੀਓਂ ਕੱਢਣਾ ਪੈ ਰਿਹਾ ਹੈ।
ਕਾਂਗਰਸ ਨੇ ਜੰਮੂ-ਕਸ਼ਮੀਰ 'ਚ ਹਾਈ ਸਪੀਡ ਇੰਟਰਨੈੱਟ ਸੇਵਾ ਬਹਾਲ ਕਰਣ ਦੀ ਕੀਤੀ ਮੰਗ
NEXT STORY