ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਕੋਰੋਨਾ ਦੀ ਰਫ਼ਤਾਰ ਹੁਣ ਘਟਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਜਾਰੀ ਕੋਰੋਨਾ ਬੁਲੇਟਿਨ ਮੁਤਾਬਕ, ਦਿੱਲੀ ’ਚ ਬੀਤੇ 24 ਘੰਟਿਆਂ ’ ਕੁਲ 3846 ਮਾਮਲੇ ਸਾਹਮਣੇ ਆਏ ਹਨ। ਉਥੇ ਹੀ 235 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 9427 ਲੋਕ ਕੋਰੋਨਾ ਮੁਕਤ ਹੋਏ ਹਨ। ਦਿੱਲੀ ’ਚ ਕੋਰੋਨਾ ਰਿਕਵਰੀ ਦਰ ਵੀ ਵਧੀ ਹੈ। ਰਿਕਵਰੀ ਦਰ ਵਧ ਕੇ 95.20 ਫੀਸਦੀ ਹੋ ਗਈ ਹੈ। 7 ਅਪ੍ਰੈਲ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਸਿਹਤ ਵਿਭਾਗ ਮੁਤਾਬਕ, ਦਿੱਲੀ ’ਚ ਹੁਣ ਤਕ 14,06,719 ਲੋਕ ਕੋਰੋਨਾ ਪੀੜਤ ਹੋਏ ਹਨ। ਇਨ੍ਹਾਂ ’ਚੋਂ 13,39,326 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 22,346 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਸਮੇਂ 45,047 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਬੀਤੇ 24 ਘੰਟਿਆਂ ’ਚ ਦਿੱਲੀ ’ਚ ਕੁਲ 66573 ਟੈਸਟ ਹੋਏ, ਜਿਨ੍ਹਾਂ ’ਚੋਂ 46785 ਆਰ.ਟੀ. ਪੀ.ਸੀ.ਆਰ. ਅਤੇ 19788 ਐਂਟੀਜਨ ਟੈਸਟ ਹੋਏ। ਇਨ੍ਹਾਂ ਟੈਸਟਾਂ ਤੋਂ ਬਾਅਦ ਦਿੱਲੀ ਦੀ ਪਾਜ਼ੇਟਿਵਿਟੀ ਦਰ 5.78 ਫੀਸਦੀ ਤਕ ਪਹੁੰਚ ਗਈ ਹੈ। ਹੁਣ ਤਕ ਦਿੱਲੀ ’ਚ ਕੁਲ 1 ਕਰੋੜ, 84 ਲੱਖ, 74 ਹਜ਼ਾਰ 59 ਟੈਸਟ ਹੋ ਚੁੱਕੇ ਹਨ। ਦਿੱਲੀ ’ਚ ਪ੍ਰਤੀ ਲੱਖ ਦੀ ਆਬਾਦੀ ’ਤੇ 9 ਲੱਖ 72 ਹਜ਼ਾਰ 318 ਟੈਸਟ ਹੋਏ ਹਨ।
ਇਹ ਵੀ ਪੜ੍ਹੋ– ‘ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ, ਪਰ ਅਜੇ ਖ਼ਤਰੇ ਤੋਂ ਬਾਹਰ ਨਹੀਂ ਆਏ ਸੂਬੇ’
ਜਿਸ ਹਸਪਤਾਲ ਦਾ ਮੁੱਖ ਮੰਤਰੀ ਖੱਟੜ ਨੇ ਕੀਤਾ ਸੀ ਉਦਘਾਟਨ, ਉੱਥੇ ਹੀ 3 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
NEXT STORY