ਨਵੀਂ ਦਿੱਲੀ— ਭਾਰਤੀ ਸਿਹਤ ਦੇਖਭਾਲ ਕਾਮਿਆਂ ਨੇ ਘਰੇਲੂ ਤੌਰ ’ਤੇ ਨਿਰਮਿਤ ਦੋਵੇਂ ਟੀਕੇ- ਕੋਵੀਸ਼ੀਲਡ ਅਤੇ ਕੋਵੈਕਸੀਨ ਦੀਆਂ ਦੋ ਜ਼ਰੂਰੀ ਖ਼ੁਰਾਕਾਂ ਲੈਣ ਮਗਰੋਂ ਕੋਵਿਡ ਪ੍ਰਤੀ ਉੱਚ ਪ੍ਰਤੀਰੋਧਕ ਸਮਰੱਥਾ ਦਿਖਾਈ ਹੈ। ਇਕ ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੇ ਕੋਵੈਕਸੀਨ ਦੀ ਤੁਲਨਾ ’ਚ ਜ਼ਿਆਦਾ ਐਂਟੀਬੌਡੀ ਬਣਾਈ। ਭਾਰਤ ’ਚ ਕੀਤੀ ਗਈ ਇਸ ਸਟੱਡੀ ’ਚ ਡਾਕਟਰ ਅਤੇ ਨਰਸ ਸ਼ਾਮਲ ਸਨ, ਜਿਨ੍ਹਾਂ ਨੇ ਇਨ੍ਹਾਂ ਦੋਹਾਂ ਵੈਕਸੀਨਾਂ ’ਚੋਂ ਕਿਸੇ ਇਕ ਦੀ ਖ਼ੁਰਾਕ ਲਈ ਸੀ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ’ਤੇ ਲੱਗੀ ‘ਬਰੇਕ’; 60 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ, 2,677 ਮੌਤਾਂ
ਖੋਜਕਰਤਾ ਏ ਕੇ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੀਤੀ ਗਈ ਇਸ ਸਟੱਡੀ ਵਿਚ ਕਿਹਾ ਗਿਆ ਹੈ ਕਿ ਦੋਵੇਂ ਵੈਕਸੀਨ ਨੇ ਮਨੁੱਖੀ ਸਰੀਰ ’ਚ ਚੰਗੀ ਐਂਟੀਬੌਡੀ ਦਾ ਨਿਰਮਾਣ ਕੀਤਾ। ਹਾਲਾਂਕਿ ਇਸ ਸਟੱਡੀ ਦਾ ਡਾਟਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਇਸ ਡਾਟਾ ਮੁਤਾਬਕ ਕੋਵੀਸ਼ੀਲਡ ਦੀ ਪਹਿਲੀ ਖ਼ੁਰਾਕ ਲੈਣ ਮਗਰੋਂ ਇਹ 70 ਫ਼ੀਸਦੀ ਪ੍ਰਭਾਵੀ ਪਾਈ ਗਈ। ਸਟੱਡੀ ਮੁਤਾਬਕ 515 ਸਿਹਤ ਵਰਕਰ (305 ਪੁਰਸ਼, 210 ਬੀਬੀਆਂ) ’ਚੋਂ 95 ਫ਼ੀਸਦੀ ਨੇ ਦੋਹਾਂ ਵੈਕਸੀਨ ਦੀ ਦੋ ਖ਼ੁਰਾਕਾਂ ਲਈਆਂ ਸਨ। ਸਾਰਿਆਂ ਦੇ ਸਰੀਰ ਵਿਚ ਹਾਈ ਐਂਟੀਬੌਡੀ ਦਾ ਨਿਰਮਾਣ ਹੋਇਆ। ਇਨ੍ਹਾਂ ’ਚੋਂ 425 ਲੋਕਾਂ ਨੇ ਕੋਵੀਸ਼ੀਲਡ ਅਤੇ 90 ਲੋਕਾਂ ਨੇ ਕੋਵੈਕਸੀਨ ਲਗਵਾਈ ਸੀ। ਕੋਵੀਸ਼ੀਲਡ ਲਗਵਾਉਣ ਵਾਲਿਆਂ ’ਚ 98.1 ਫ਼ੀਸਦੀ ਐਂਟੀਬੌਡੀ ਅਤੇ ਕੋਵੈਕਸੀਨ ਲਗਵਾਉਣ ਵਾਲਿਆਂ ’ਚ 80 ਫ਼ੀਸਦੀ ਐਂਟੀਬੌਡੀ ਦਾ ਨਿਰਮਾਣ ਹੋਇਆ।
ਇਹ ਵੀ ਪੜ੍ਹੋ : ਦਿਨ ਅਤੇ ਸਮੇਂ ਦੇ ਹਿਸਾਬ ਨਾਲ ਕੰਮ ਕਰਦਾ ਹੈ ਸਾਡਾ ਇਮਿਊਨ ਸਿਸਟਮ
ਇਸ ਸਟੱਡੀ ਤੋਂ ਪਤਾ ਲੱਗਾ ਹੈ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਦੋਹਾਂ ਨੇ ਦੋ ਖ਼ੁਰਾਕਾਂ ਤੋਂ ਬਾਅਦ ਚੰਗੀ ਐਂਟੀਬੌਡੀ ਦਾ ਨਿਰਮਾਣ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਪਰ ਕੋਵੈਕਸੀਨ ਦੀ ਤੁਲਨਾ ਵਿਚ ਕੋਵੀਸ਼ੀਲਡ ਲੈਣ ਵਾਲਿਆਂ ਵਿਚ ਵੱਧ ਐਂਟੀਬੌਡੀ ਵਿਕਸਿਤ ਹੁੰਦੀ ਨਜ਼ਰ ਆਈ। ਹਾਲਾਂਕਿ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਜਾਂ ਟਾਈਪ-2 ਸ਼ੂਗਰ ਵਾਲੇ ਲੋਕਾਂ ਵਿਚ ਉੱਚ ਐਂਟੀਬੌਡੀ ਬਣਨ ਦੀ ਦਰ ਕਾਫੀ ਘੱਟ ਸੀ, ਜੋ ਕਿ ਘੱਟ ਐਂਟੀਬੌਡੀ ਬਣਨ ਦਾ ਸੰਕੇਤ ਹਨ।
ਕੁੱਲ ਮਿਲਾ ਕੇ ਇਸ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਵੈਕਸੀਨ ਕੰਮ ਕਰ ਰਹੀਆਂ ਹਨ। ਅਜਿਹੇ ਵਿਚ ਟੀਕਾਕਰਨ ਦਾ ਵਿਸਥਾਰ ਕਰ ਕੇ ਕੋਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ’ਤੇ ਫੋਕਸ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ’ਚ 646 ਡਾਕਟਰਾਂ ਦੀ ਮੌਤ: IMA
ਜੁਲਾਈ 'ਚ ਆ ਸਕਦੀ ਹੈ ਭਾਰਤ ਦੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ, ਇੰਨੇ ਰੁਪਏ 'ਚ ਲੱਗਣਗੀਆਂ ਦੋਵੇਂ ਖ਼ੁਰਾਕਾਂ
NEXT STORY