ਪਟਨਾ - ਬਿਹਾਰ ’ਚ ਮਰੀਜ਼ ਵਾਹਨ ਐਂਬੂਲੈਂਸ ਖਰੀਦ ’ਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਇਹ ਖੁਲਾਸਾ ਇਕ ਨਿੱਜੀ ਟੀ. ਵੀ. ਚੈਨਲ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਸ਼ਹਿ ’ਤੇ ਕੀਮਤ ਤੋਂ ਕਰੀਬ ਤਿੰਨ ਗੁਣਾ ਜ਼ਿਆਦਾ ਮੁੱਲ ਯਾਨੀ 7 ਲੱਖ ਦੀ ਜਗ੍ਹਾ 21 ਲੱਖ ’ਚ ਰੁਪਏ ’ਚ ਐਂਬੂਲੈਂਸਾਂ ਦੀ ਖਰੀਦਦਾਰੀ ਹੋਈ।
ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਅਤੇ ਜਨ ਅਧਿਕਾਰ ਪਾਰਟੀ (ਜੇ. ਏ. ਪੀ.) ਨੇ ਇਸ ਘਪਲੇ ਨੂੰ ਲੈ ਕੇ ਨੀਤੀਸ਼ ਕੁਮਾਰ ਸਰਕਾਰ ’ਤੇ ਹਮਲਾ ਬੋਲਿਆ ਹੈ। ਜਨ ਅਧਿਕਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਐਂਬੂਲੈਂਸ ਕਾਗਜ਼ਾਂ ’ਚ ਹੀ ਚੱਲਦੀ ਰਹੀ ਅਤੇ ਜਨਤਾ ਨੂੰ ਕੋਈ ਲਾਭ ਨਹੀਂ ਪੁੱਜਾ। ਉਨ੍ਹਾਂ ਨੇ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਜਾਂਚ ਦੀ ਮੰਗ ਕੀਤੀ ਹੈ। ਉਥੇ ਹੀ ਡੀ. ਐੱਮ. ਅਮਿਤ ਕੁਮਾਰ ਪਾਂਡਯਾ ਨੇ ਮਾਮਲੇ ਦਾ ਨੋਟਿਸ ਲੈ ਕੇ ਘਪਲੇ ਦੀ ਜਾਂਚ ਲਈ 4 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਮੇਟੀ ਵੱਲੋਂ ਸੌਂਪੀ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਂਦਰ ਨੇ ਬੰਗਾਲ ਦੇ ਰਿਟਾਇਰਡ ਮੁੱਖ ਸਕੱਤਰ ਨੂੰ ਕੀਤਾ ਤਲਬ, ਕਾਰਵਾਈ ਦੀ ਦਿੱਤੀ ਚਿਤਾਵਨੀ
NEXT STORY