ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ, ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਇੰਸਟੀਚਿਊਟ ਆਫ਼ ਨਿਊਕਲੀਅਰ ਮੈਡੀਸੀਨ ਐਂਡ ਏਲਾਈਡ ਸਾਇੰਸ ਨੇ ਮਿਲ ਕੇ ਇਕ ਬਾਈਕ ਐਂਬੂਲੈਂਸ ਬਣਾਈ ਹੈ। ਇਸ ਦਾ ਨਾਂ ਰਕਸ਼ਿਤਾ ਰੱਖਿਆ ਹੈ। ਮੰਗਲਵਾਰ ਨੂੰ ਦਿੱਲੀ 'ਚ ਇਸ ਨਵੀਂ ਬਾਈਕ ਐਂਬੂਲੈਂਸ ਲਾਂਚ ਕੀਤੀ ਜਾਵੇਗੀ। ਇਕ ਬਾਈਕ ਐਂਬੂਲੈਂਸ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਮੈਡੀਕਲ ਐਮਰਜੈਂਸੀ ਅਤੇ ਵਿਵਾਦਿਤ ਖੇਤਰਾਂ 'ਚ ਜ਼ਖਮੀ ਹੋਣ ਦੀ ਸਥਿਤੀ 'ਚ ਸੁਰੱਖਿਆ ਫ਼ੋਰਸਾਂ ਦੇ ਕਾਮਿਆਂ ਨੂੰ ਤੁਰੰਤ ਨਿਕਾਸੀ 'ਚ ਮਦਦ ਮਿਲ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਐਨਕਾਊਂਟਰ ਦੌਰਾਨ ਜ਼ਖਮੀ ਹੋਣ ਦੀ ਸਥਿਤੀ 'ਚ ਇਹ ਐਂਬੂਲੈਂਸ ਬਾਈਕ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਮਦਦ ਕਰੇਗੀ।
ਇਹ ਵੀ ਪੜ੍ਹੋ : ਕਿਸਾਨ ਆਗੂ ਬੋਲੇ- 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਮਾਰਚ’, NIA ਦੇ ਨੋਟਿਸਾਂ ਦੀ ਕਰਦੇ ਹਾਂ ਨਿਖੇਧੀ
ਇਕ ਸੀ.ਆਰ.ਪੀ.ਐੱਫ. ਦੇ ਸੂਤਰ ਦਾ ਕਹਿਣਾ ਹੈ ਕਿ ਇਹ ਬਾਈਕ ਐਂਬੂਲੈਂਸ ਬੀਜਾਪੁਰ, ਸੁਕਮਾ, ਦੰਤੇਵਾੜਾ ਵਰਗੇ ਇਲਾਕਿਆਂ 'ਚ ਜ਼ਿਆਦਾ ਮਦਦਗਾਰ ਸਾਬਿਤ ਹੋਣਗੀਆਂ, ਕਿਉਂਕਿ ਇਨ੍ਹਾਂ ਇਲਾਕਿਆਂ 'ਚ ਸੁਰੱਖਿਆ ਦਸਤੇ ਦੇ ਕਾਮਿਆਂ ਲਈ ਐਂਬੂਲੈਂਸ ਜਾਂ ਵੱਡਾ ਵਾਹਨ ਲਿਜਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਬਾਈਕ ਨੂੰ ਇਸ ਲਈ ਬਣਾਇਆ ਗਿਆ, ਕਿਉਂਕਿ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਨਕਸਲੀ ਇਲਾਕਿਆਂ ਜਾਂ ਸੰਘਣੇ ਜੰਗਲਾਂ 'ਚ ਬਣੀ ਤੰਗ ਸੜਕ 'ਤੇ ਤੁਰਨ ਲਈ ਅਜਿਹੀ ਬਾਈਕ ਨੂੰ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ। ਅਜਿਹੇ ਕਈ ਉਦਾਹਰਣ ਹਨ ਕਿ ਇਨ੍ਹਾਂ ਇਲਾਕਿਆਂ 'ਚ ਮੈਡੀਕਲ ਦੀਆਂ ਸਹੂਲਤਾਂ ਦੇਰੀ ਨਾਲ ਪਹੁੰਚਦੀਆਂ ਹਨ, ਜਿਸ ਕਾਰਨ ਮਰੀਜ਼ ਦੀ ਹਾਲਤ ਪਹਿਲਾਂ ਨਾਲੋਂ ਹੋਰ ਗੰਭੀਰ ਹੋ ਜਾਂਦੀ ਹੈ। ਇਸ ਲਈ ਸੀ.ਆਰ.ਪੀ.ਐੱਫ. ਵਲੋਂ ਅਜਿਹੀ ਬਾਈਕ ਨੂੰ ਬਣਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇੰਸਟੀਚਿਊਟ ਆਫ਼ ਨਿਊਕਲੀਅਰ ਮੈਡੀਸੀਨ ਐਂਡ ਏਲਾਈਟ ਸਾਇੰਸ ਬਾਇਓਮੈਡੀਕਲ ਅਤੇ ਕਲੀਨਿਕਲ ਰਿਸਰਚ ਦੇ ਖੇਤਰ 'ਚ ਕੰਮ ਕਰਦਾ ਹੈ। ਇਹ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਅਧੀਨ ਕੰਮ ਕਰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ: ‘ਟਰੈਕਟਰ ਪਰੇਡ’ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ
NEXT STORY