ਨਵਾਂ ਰਾਏਪੁਰ (ਭਾਸ਼ਾ)- ਕਾਂਗਰਸ ਦੀ ਸੀਨੀਅਰ ਨੀਤੀ ਬਣਾਉਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਕੋਈ ਚੋਣ ਨਹੀਂ ਹੋਵੇਗੀ ਕਿਉਂਕਿ ਪਾਰਟੀ ਦੀ ਸੰਚਾਲਨ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਹੋਵੇਗਾ। ਸੰਚਾਲਨ ਕਮੇਟੀ ਦੀ ਬੈਠਕ 'ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਮੌਜੂਦ ਸਨ। ਸੋਨੀਆ ਅਤੇ ਰਾਹੁਲ ਦਿਨ 'ਚ ਕਰੀਬ 3 ਵਜੇ ਰਾਏਪੁਰ ਪਹੁੰਚੇ। ਸੰਚਾਲਨ ਕਮੇਟੀ ਦੀ ਕਰੀਬ 3 ਘੰਟੇ ਦੀ ਬੈਠਕ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੀ.ਡਬਲਿਊ.ਸੀ. ਦੀ ਚੋਣ ਦੇ ਸੰਦਰਭ 'ਚ ਹੋਏ ਫ਼ੈਸਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ,''ਸੰਚਾਲਨ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਕਾਂਗਰਸ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਵੇ ਕਿ ਉਹ ਕਾਰਜ ਕਮੇਟੀ ਦੇ ਮੈਂਬਰ ਨਾਮਜ਼ਦ ਕਰੇ।'' ਉਨ੍ਹਾਂ ਦਾ ਕਹਿਣਾ ਸੀ,''ਕਾਂਗਰਸ ਦੇ ਸੰਵਿਧਾਨ ਦੇ 16 ਪ੍ਰਬੰਧਾਂ ਅਤੇ 32 ਨਿਯਮਾਂ 'ਚ ਸੋਧ ਦਾ ਪ੍ਰਸਤਾਵ ਹੈ।'' ਉਨ੍ਹਾਂ ਇਹ ਵੀ ਦੱਸਿਆ,''ਅਸੀਂ ਕਾਂਗਰਸ ਦੇ ਸੰਵਿਧਾਨ 'ਚ ਸੋਧ ਲਿਆ ਰਹੇ ਹਾਂ, ਜਿਸ ਦੇ ਅਧੀਨ ਅਨੁਸੂਚਿਤ ਜਾਤੀ, ਜਨਜਾਤੀ, ਓ.ਬੀ.ਸੀ., ਔਰਤਾਂ, ਨੌਜਵਾਨਾਂ ਅਤੇ ਘੱਟ-ਗਿਣਤੀ ਭਾਈਚਾਰੇ ਲਈ ਸੀ.ਡਬਲਿਊ.ਸੀ. 50 ਫੀਸਦੀ ਦੇ ਪ੍ਰਤੀਨਿਧੀਤੱਵ ਯਕੀਨੀ ਅਤੇ ਸੁਰੱਖਿਅਤ ਕਰਨ ਦਾ ਪ੍ਰਸਤਾਵ ਹੈ।'' ਇਹ ਪ੍ਰਸਤਾਵ ਵੀ ਦਿੱਤਾ ਗਿਆ ਕਿ ਕਾਂਗਰਸ ਨਾਲ ਸੰਬੰਧ ਰੱਖਣ ਵਾਲੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਸੰਸਦ ਦੇ ਦੋਵੇਂ ਸਦਨਾਂ 'ਚ ਪਾਰਟੀ ਦੇ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ.ਡਬਲਿਊ.ਸੀ. ਦੇ ਮੈਂਬਰ ਹੋਣਗੇ। ਕਾਂਗਰਸ ਦੇ ਸੰਵਿਧਾਨ 'ਚ ਕਾਰਜ ਕਮੇਟੀ ਦੀ ਚੋਣ ਕਰਵਾਉਣ ਜਾਂ ਫਿਰ ਸੀ.ਡਬਲਿਊ.ਸੀ. ਦੇ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਪ੍ਰਧਾਨ ਨੂੰ ਅਧਿਕਾਰ ਦੇਣ ਦੀ ਵੀ ਵਿਵਸਥਾ ਹੈ। ਚੋਣ ਹੋਣ ਦੀ ਸਥਿਤੀ 'ਚ ਸੀ.ਡਬਲਿਊ.ਸੀ. ਦੇ ਕੁੱਲ 25 ਮੈਂਬਰਾਂ 'ਚੋਂ 12 ਦੀ ਚੋਣ ਹੁੰਦੀ ਹੈ ਅਤੇ 11 ਮੈਂਬਰਾਂ ਨੂੰ ਪਾਰਟੀ ਪ੍ਰਧਾਨ ਵਲੋਂ ਨਾਮਜ਼ਦ ਕੀਤਾ ਜਾਂਦਾ ਹੈ। ਕਾਂਗਰਸ ਪ੍ਰਧਾਨ ਅਤੇ ਕਾਂਗਰਸ ਸੰਸਦੀ ਦਲ ਦਾ ਨੇਤਾ ਸੀ.ਡਬਲਿਊ.ਸੀ. ਦਾ ਖ਼ੁਦ ਮੈਂਬਰ ਹੁੰਦਾ ਹੈ।
ਮੋਦੀ ਰਾਜ 'ਚ ਖੇਤੀ ਬਜਟ ਵਧਿਆ 4 ਗੁਣਾ : ਜੇ. ਪੀ. ਨੱਡਾ
NEXT STORY