ਨੈਸ਼ਨਲ ਡੈਸਕ- ਨਾਗਪੁਰ 'ਚ 10 ਮਈ ਤੋਂ ਪੈਟਰੋਲ ਪੰਪਾਂ 'ਤੇ ਡਿਜੀਟਲ ਪੇਮੈਂਟ ਦੀ ਸਹੂਲਤ ਬੰਦ ਕਰ ਦਿੱਤੀ ਜਾਵੇਗੀ। ਵਿਦਰਭ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਇਹ ਫੈਸਲਾ ਸਾਈਬਰ ਫਰਾਡ ਦੀਆਂ ਘਟਨਾਵਾਂ ਤੋਂ ਬਾਅਦ ਲਿਆ ਹੈ। ਇਸ ਕਦਮ ਨਾਲ ਨਾਗਰਿਕਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਪੈਟਰੋਲ ਲਈ ਸਿਰਫ ਕੈਸ਼ ਦੀ ਹੀ ਵਰਤੋਂ ਕਰਨੀ ਪਵੇਗੀ। ਜਾਣੋ ਇਸ ਫੈਸਲੇ ਪਿੱਛੇ ਕੀ ਕਾਰਨ ਹੈ ਅਤੇ ਇਸਦਾ ਅਸਰ ਕਿਸ 'ਤੇ ਪਵੇਗਾ।
10 ਮਈ ਤੋਂ ਨਹੀਂ ਹੋਵੇਗੀ ਡਿਜੀਟਲ ਪੇਮੈਂਟ
ਨਾਗਪੁਰ ਦੇ ਪੈਟਰੋਲ ਪੰਪ 'ਤੇ 10 ਮਈ ਤੋਂ ਡਿਜੀਟਲ ਪੇਮੈਂਟ ਨਹੀਂ ਹੋਵੇਗੀ। ਜੇਕਰ ਤੁਸੀਂ ਪੈਟਰੋਲ ਭਰਵਾਉਣਾ ਹੈ ਤਾਂ ਤੁਹਾਨੂੰ ਕੈਸ਼ ਲੈ ਕੇ ਪੰਪ 'ਤੇ ਜਾਣਾ ਪਵੇਗਾ। ਵਿਦਰਭ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਗੁਪਤਾ ਨੇ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ ਪੈਟਰੋਲ ਪੰਪ ਮਾਲਕ ਦੇ ਬੈਂਕ ਖਾਤੇ 'ਚ ਫਰਾਡ ਟ੍ਰਾਂਜੈਕਸ਼ਨ ਕੀਤੇ, ਜਿਸ ਕਾਰਨ ਉਨ੍ਹਾਂ ਦਾ ਖਾਤਾ ਬਲਾਕ ਕੀਤਾ ਗਿਆ ਅਤੇ ਕਈ ਖਾਤਿਆਂ 'ਤੇ ਲਿਨ ਮਾਰਕ ਲਗਾਏ ਗਏ ਹਨ।
ਇਸ ਲਈ ਪੈਟਰੋਲ ਪੰਪਾਂ 'ਤੇ ਡਿਜੀਟਲ ਪੇਮੈਂਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਕਿਉਂਕਿ ਸਾਈਬਰ ਅਪਰਾਧੀ ਪੈਟਰੋਲ ਪੰਪ 'ਤੇ ਡਿਜੀਟਲ ਫਰਾਡ ਕਰਦੇ ਹਨ ਅਤੇ ਉਨ੍ਹਾਂ ਖਾਤਿਆਂ ਨੂੰ ਬਾਅਦ ਵਿਚ ਬਲਾਕ ਕਰ ਦਿੱਤਾ ਜਾਂਦਾ ਹੈ।
2 ਪੈਟਰੋਲ ਪੰਪ ਡੀਲਰਾਂ ਦੇ ਖਾਤੇ ਸੀਜ਼
ਹੁਣ ਤਕ ਨਾਗਪੁਰ 'ਚ ਦੋ ਪੈਟਰੋਲ ਪੰਪ ਡੀਲਰਾਂ ਦੇ ਖਾਤੇ ਸੀਜ਼ ਕੀਤੇ ਗੇ ਹਨ ਅਤੇ 30 ਡੀਲਰਾਂ ਦੇ ਖਾਤਿਆਂ 'ਤੇ ਲਿਨ ਮਾਰਕ ਲਗਾਏ ਗਏ ਹਨ। ਇਕ ਡੀਲਰ ਦਾ ਖਾਤਾ 280 ਰੁਪਏ ਲਈ ਬਲਾਕ ਕੀਤਾ ਗਿਆ, ਜਦੋਂਕਿ ਉਨ੍ਹਾਂ ਦੇ ਖਾਤੇ 'ਚ 18 ਲੱਖ ਰੁਪਏ ਸਨ। ਇਸੇ ਸਮੱਸਿਆ ਨੂੰ ਦੇਖਦੇ ਹੋਏ 10 ਮਈ ਤੋਂ ਨਾਗਪੁਰ ਦੇ ਪੈਟਰੋਲ ਪੰਪਾਂ 'ਤੇ ਡਿਜੀਟਲ ਪੇਮੈਂਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰੇ-ਸਹਿਮੇ ਲੋਕ ਘਰਾਂ 'ਚੋਂ ਨਿਕਲ ਬਾਹਰ ਵੱਲ ਭੱਜੇ
NEXT STORY