ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀਨਗਰ ਕਸਬੇ ਦੇ ਸਿੰਕਰੀ ਖੁਰਦ ਪਿੰਡ 'ਚ ਇਕ 50 ਸਾਲਾ ਵਿਅਕਤੀ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਇਕ ਰੇਲਵੇ ਕਰਾਸਿੰਗ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਘਟਨਾ ਦੇ ਸਬੰਧ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਮ੍ਰਿਤਕ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ। ਪੁਲਸ ਮੁਤਾਬਕ ਗੋਲੀਬਾਰੀ ਦੀ ਘਟਨਾ ਮੋਦੀਨਗਰ ਕਸਬੇ ਦੇ ਸਿੰਕਰੀ ਖੁਰਦ ਪਿੰਡ 'ਚ ਰੇਲਵੇ ਕਰਾਸਿੰਗ ਨੇੜੇ ਵੀਰਵਾਰ ਰਾਤ ਨੂੰ ਵਾਪਰੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਮ ਕੁਮਾਰ ਜਾਟਵ (50) ਵਜੋਂ ਹੋਈ ਹੈ। ਇਸ ਘਟਨਾ ਵਿਚ ਉਸ ਦਾ ਪੁੱਤਰ ਸੌਰਭ (25) ਜ਼ਖ਼ਮੀ ਹੋ ਗਿਆ। ਰਾਮ ਕੁਮਾਰ ਆਪਣੇ ਪਿੰਡ ਵਿਚ ਦੁੱਧ ਦੀ ਡੇਅਰੀ ਚਲਾਉਂਦਾ ਸੀ। ਹਮਲਾਵਰ ਰੇਲਵੇ ਕਰਾਸਿੰਗ 'ਤੇ ਪਿਓ-ਪੁੱਤ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਆਪਣੇ ਮੋਟਰਸਾਈਕਲ ਦੀ ਰਫਤਾਰ ਘੱਟ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਤਿੰਨ ਗੋਲੀਆਂ ਰਾਮ ਕੁਮਾਰ ਦੇ ਸਿਰ ਵਿਚ ਅਤੇ ਇਕ ਸੌਰਭ ਦੇ ਹੱਥ ਵਿਚ ਲੱਗੀ।
ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੂੰ ਸੁਪਰੀਮ ਕੋਰਟ ਦਾ ਤੋਹਫ਼ਾ, ਥਰਡ ਪਾਰਟੀ ਬੀਮੇ ਲਈ ਇਹ ਵੱਡੀ ਸ਼ਰਤ ਹਟਾਈ
ਪੁਲਸ ਨੇ ਦੱਸਿਆ ਕਿ ਸੌਰਭ ਨੂੰ ਇਲਾਜ ਲਈ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਕੁਝ ਸਥਾਨਕ ਲੋਕ ਉਥੇ ਪਹੁੰਚ ਗਏ, ਜਿਸ ਕਾਰਨ ਹਮਲਾਵਰ ਫ਼ਰਾਰ ਹੋ ਗਏ। ਦਿਹਾਤੀ ਪੁਲਸ ਦੇ ਡਿਪਟੀ ਕਮਿਸ਼ਨਰ ਵਿਵੇਕ ਚੰਦ ਯਾਦਵ ਨੇ ਦੱਸਿਆ ਕਿ ਸੌਰਭ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਸ ਦੀ ਸ਼ਿਕਾਇਤ ’ਤੇ ਰਾਹੁਲ (30), ਅਮਿਤ (32) ਅਤੇ ਆਸ਼ੂ (34) ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ 13 ਅਗਸਤ 2023 ਨੂੰ ਵਾਪਰੀ ਘਟਨਾ ਨਾਲ ਸਬੰਧਤ ਹੈ। ਆਸ਼ੂ ਨਾਂ ਦਾ ਵਿਅਕਤੀ ਨਸ਼ੇ ਦੀ ਹਾਲਤ ਵਿਚ ਦੁੱਧ ਦੀ ਡੇਅਰੀ ਨੇੜੇ ਪੁੱਜਾ ਅਤੇ ਪਿਸ਼ਾਬ ਕਰਨ ਲੱਗ ਪਿਆ, ਜਿਸ ਦਾ ਰਾਮ ਕੁਮਾਰ ਜਾਟਵ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ ਅਤੇ ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
29 ਜੁਲਾਈ ਤੋਂ 2 ਅਗਸਤ ਤੱਕ ਸਕੂਲ ਰਹਿਣਗੇ ਬੰਦ, ਜਾਣੋ ਪ੍ਰਸ਼ਾਸਨ ਨੇ ਕਿਉਂ ਦਿੱਤੇ ਹੁਕਮ
NEXT STORY