ਦਾਰਜੀਲਿੰਗ (ਭਾਸ਼ਾ)- ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਸਥਿਤ ਪਦਮਜਾ ਨਾਇਡੂ ਹਿਮਾਲਿਅਨ ਜੂਲਾਜੀਕਲ ਪਾਰਕ (ਪੀ.ਐੱਨ.ਐੱਚ.ਜ਼ੈੱਡ.ਪੀ.) ਨੂੰ ਦੇਸ਼ ਦਾ ਸਰਵਸ੍ਰੇਸ਼ਠ ਚਿੜੀਆਘਰ ਐਲਾਨ ਕੀਤਾ ਗਿਆ ਹੈ, ਜਦਕਿ ਕੋਲਕਾਤਾ ਦੇ ਅਲੀਪੁਰ ਚਿੜੀਆਘਰ ਨੂੰ ਚੌਥਾ ਸਥਾਨ ਮਿਲਿਆ ਹੈ। ਬੀਤੀ 10 ਸਤੰਬਰ ਨੂੰ ਭੁਵਨੇਸ਼ਵਰ ਵਿਚ ਚਿੜੀਆਘਰ ਨਿਰਦੇਸ਼ਕਾਂ ਦਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਕੇਂਦਰੀ ਚਿੜੀਆਘਰ ਅਥਾਰਟੀ ਨੇ ਦੇਸ਼ ਭਰ ਦੇ ਚਿੜੀਆਘਰਾਂ ਦੀ ਰੈਂਕਿੰਗ ਸੂਚੀ ਜਾਰੀ ਕੀਤੀ।

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਲਗਭਗ 150 ਚਿੜੀਆਘਰ ਹਨ। ਸੂਚੀ ਦੇ ਅਨੁਸਾਰ, ਚੇਨਈ ਦੇ ਅਰਿਗਨਾਰ ਅੰਨਾ ਜ਼ੂਲੋਜੀਕਲ ਪਾਰਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਕਰਨਾਟਕ ਦੇ ਮੈਸੂਰ ਸਥਿਤ ਸ਼੍ਰੀ ਚਾਮਰਾਜੇਂਦਰ ਜ਼ੂਲੋਜੀਕਲ ਗਾਰਡਨ ਨੂੰ ਤੀਜਾ ਸਥਾਨ ਹਾਸਲ ਮਿਲਿਆ ਹੈ। ਦਾਰਜੀਲਿੰਗ ਚਿੜੀਆਘਰ ਦੇ ਨਿਰਦੇਸ਼ਕ ਬਸਵਰਾਜ ਹੋਲੇਯਾਚੀ ਨੇ ਕਿਹਾ,“ਅਸੀਂ ਇਸ ਸਨਮਾਨ ਤੋਂ ਉਤਸ਼ਾਹਤ ਹਾਂ ਅਤੇ ਇਸ ਦਾ ਸਿਹਰਾ ਚਿੜੀਆਘਰ ਦੇ ਸਾਰੇ ਕਰਮਚਾਰੀਆਂ ਨੂੰ ਜਾਂਦਾ ਹੈ।” ਕੇਂਦਰੀ ਚਿੜੀਆਘਰ ਅਥਾਰਟੀ ਨੇ ਸਾਰੇ ਚਿੜੀਆਘਰਾਂ ਦਾ ਪ੍ਰਬੰਧਨ ਅਤੇ ਪ੍ਰਭਾਵਸ਼ੀਲਤਾ ਵਰਗੇ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਮੁਲਾਂਕਣ ਕੀਤਾ। ਚਿੜੀਆਘਰ ਦੇ ਡਾਇਰੈਕਟਰ ਨੇ ਦੱਸਿਆ ਕਿ ਦਾਰਜੀਲਿੰਗ ਚਿੜੀਆਘਰ ਨੂੰ ਸਭ ਤੋਂ ਵੱਧ 83 ਫੀਸਦੀ ਅੰਕ ਮਿਲੇ ਹਨ।

CM ਖੱਟੜ ਨੇ ਬਜ਼ੁਰਗ ਔਰਤ ਨੂੰ ਆਪਣੀ ਜੇਬ 'ਚੋਂ ਦਿੱਤੇ 2500 ਰੁਪਏ, ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਨਿਰਦੇਸ਼
NEXT STORY