ਚੇਨਈ— ਤਾਮਿਲਨਾਡੂ ਦੇ ਅੰਬੂਰ ਇਲਾਕੇ 'ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦੇ ਪਿਤਾ ਨੇ ਪਿੰਡ 'ਚ ਪੋਸਟਰ ਲਗਵਾਏ ਅਤੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਦਰਅਸਲ ਲੜਕੀ ਲੰਬੇ ਸਮੇਂ ਤੋਂ ਇਕ ਲੜਕੇ ਨਾਲ ਪਿਆਰ ਕਰਦੀ ਸੀ ਅਤੇ ਉਸ ਦੇ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ। ਅਜਿਹੇ 'ਚ ਦੋਹਾਂ ਨੇ ਫੈਸਲਾ ਕੀਤਾ ਕਿ ਇਕੱਠੇ ਰਹਿਣ ਲਈ ਵਿਆਹ ਕਰਨਾ ਹੀ ਇਕਮਾਤਰ ਤਰੀਕਾ ਹੈ। ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੀ ਲੜਕੀ ਅੰਬੂਰ 'ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ ਅਤੇ ਜਿਸ ਲੜਕੇ ਨਾਲ ਉਸ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਉਹ ਵੀ ਉਸੇ ਦੇ ਗੁਆਂਢ ਦਾ ਰਹਿਣ ਵਾਲਾ ਸੀ। ਉਸ ਨੇ ਬਾਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ ਅਤੇ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਉਸ ਦੇ ਪਿਤਾ ਵੀ ਲੜਕੀ ਦੇ ਪਿਤਾ ਦੀ ਤਰ੍ਹਾਂ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦੇ ਹਨ ਪਰ ਮਾਂ ਅਨੁਸੂਚਿਤ ਜਾਤੀ ਤੋਂ ਹੈ। ਦੋਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਤਿਆਰ ਨਹੀਂ ਹੋਣਗੇ। ਇਸ ਲਈ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਦਦ ਮੰਗਦੇ ਹੋਏ ਅੰਬੂਰ ਦੇ ਆਲ ਵਿਮੈਨ ਪੁਲਸ ਸਟੇਸ਼ਨ 'ਚ ਸ਼ਰਨ ਮੰਗੀ। ਪੁਲਸ ਨੇ ਦੋਹਾਂ ਪੱਖਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਪਰ ਲੜਕੀ ਦੇ ਪਿਤਾ ਇੰਨੇ ਗੁੱਸੇ 'ਚ ਸਨ ਕਿ ਉਨ੍ਹਾਂ ਨ ੇਕਹਿ ਦਿੱਤਾ ਕਿ ਉਨ੍ਹਾਂ ਦੀ ਬੇਟੀ ਨਹੀਂ ਹੈ।
ਉੱਥੇ ਹੀ 9 ਜੂਨ ਯਾਨੀ ਐਤਵਾਰ ਨੂੰ ਲੜਕੀ ਦੇ ਪਿਤਾ ਨੇ ਪਿੰਡ 'ਚ ਪੋਸਟਰ ਲਗਵਾਏ ਅਤੇ ਦਾਅਵਾ ਕੀਤਾ ਕਿ ਉਸ ਦੀ ਬੇਟੀ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ 10 ਜੂਨ ਯਾਨੀ ਸੋਮਵਾਰ ਦੁਪਹਿਰ 3.30 ਵਜੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਫਿਲਹਾਲ ਲੜਕੀ ਆਪਣੇ ਪਤੀ ਅਤੇ ਉਸ ਦੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਲੜਕੇ ਦੀ ਮਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਲਈ ਪੁਲਸ ਤੋਂ ਮਦਦ ਮੰਗੀ ਹੈ।
ਸ਼੍ਰੀਨਗਰ 'ਚ ਡਿਪਟੀ ਮੇਅਰ ਦੇ 3 ਦਫਤਰਾਂ 'ਤੇ ਆਮਦਨ ਟੈਕਸ ਦਾ ਛਾਪਾ
NEXT STORY