ਨੈਸ਼ਨਲ ਡੈਸਕ : ਬੈਂਗਲੁਰੂ ਦੇ ਇਕ ਰੈਸਟੋਰੈਂਟ ਤੋਂ ਖਾਣਾ ਆਰਡਰ ਕਰਨ ਤੋਂ ਬਾਅਦ ਇਕ Zomato ਗਾਹਕ ਨੂੰ ਝਟਕਾ ਲੱਗਾ ਹੈ। ਹਰਸ਼ਿਤਾ ਨਾਂ ਦੀ ਗਾਹਕ ਨੇ ਚਿਕਨ ਫਰਾਈਡ ਰਾਈਸ (Chicken Fried Rice) ਆਰਡਰ ਕੀਤਾ ਪਰ ਉਸ ਵਿੱਚ ਮਰਿਆ ਹੋਇਆ ਕਾਕਰੋਚ ਮਿਲਣ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਹਰਸ਼ਿਤਾ ਨੇ ਸੋਸ਼ਲ ਮੀਡੀਆ 'ਤੇ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਅਤੇ ਜ਼ੋਮੈਟੋ ਤੋਂ 'ਤੁਰੰਤ ਹੱਲ' ਦੀ ਬੇਨਤੀ ਕੀਤੀ। ਕੰਪਨੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗਾਹਕ ਦੀ ਪੋਸਟ 'ਤੇ ਜਵਾਬ ਦਿੱਤਾ।
ਇਹ ਵੀ ਪੜ੍ਹੋ : ਰੋਹਿਤ ਨੂੰ ਕਪਤਾਨੀ ਤੋਂ ਹਟਾਉਣਾ MI ਨੂੰ ਪਿਆ ਭਾਰੀ, ਰਾਤੋ-ਰਾਤ ਲੱਖਾਂ Fans ਨੇ Instagram 'ਤੇ ਕੀਤਾ Unfollow
ਹਰਸ਼ਿਤਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਮੈਂ ਜ਼ੋਮੈਟੋ ਰਾਹੀਂ ਰੈਸਟੋਰੈਂਟ 'ਟਪਰੀ ਬਾਇ ਦਿ ਕਾਰਨਰ' ਤੋਂ ਚਿਕਨ ਫਰਾਈਡ ਰਾਈਸ ਆਰਡਰ ਕੀਤਾ ਸੀ। ਮੈਨੂੰ ਖਾਣੇ ਵਿੱਚ ਇਕ ਕਾਕਰੋਚ ਮਿਲਿਆ। ਮੈਂ ਆਰਡਰ ਤੋਂ ਬਹੁਤ ਨਿਰਾਸ਼ ਹਾਂ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਅਤੇ ਗੈਰ-ਸਿਹਤਮੰਦ ਹੈ। ਤੁਰੰਤ ਹੱਲ ਦੀ ਲੋੜ ਹੈ।'' ਇਸ ਦੇ ਨਾਲ ਹੀ ਉਸ ਨੇ ਜ਼ੋਮੈਟੋ, ਇਸ ਦੇ ਸੀਈਓ ਦੀਪਇੰਦਰ ਗੋਇਲ ਅਤੇ ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਵੀ ਟੈਗ ਕੀਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
60 ਕਰੋੜ ਗਰੀਬਾਂ ਦਾ ਜੀਵਨ ਸੁਧਾਰਨਾ ਪ੍ਰਧਾਨ ਮੰਤਰੀ ਮੋਦੀ ਦੀ ਸਭ ਤੋਂ ਵੱਡੀ ਪ੍ਰਾਪਤੀ : ਸ਼ਾਹ
NEXT STORY