ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ 'ਚ ਹਿਮਾਚਲ ਪ੍ਰਦੇਸ਼ ਦੇ ਸੀਮਾਂਤ ਥਾਣਾ ਤਿਊਨੀ ਇਲਾਕੇ 'ਚ ਬੁੱਧਵਾਰ ਨੂੰ ਇਕ ਬੇਕਾਬੂ ਆਲਟੋ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਕਾਰਨ ਗੱਡੀ 'ਚ ਸਵਾਰ ਪਤੀ-ਪਤਨੀ ਅਤੇ ਦੋ ਮਾਸੂਮ ਬੱਚਿਆਂ ਸਮੇਤ ਕੁੱਲ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ।
ਸੂਬਾ ਆਫ਼ਤ ਮੋਚਨ ਬਲ (SDRF) ਦੇ ਬੁਲਾਰੇ ਨੇ ਕਿਹਾ ਕਿ ਅੱਜ ਤਿਊਨੀ ਖੇਤਰ 'ਚ ਇਕ ਆਲਟੋ ਗੱਡੀ, ਜਿਸ ਦੀ ਰਜਿਸਟਰੇਸ਼ਨ ਨੰਬਰ: ਯੂਕੇ-07-ਡੀਯੂ-4719, ਕੰਟਰੋਲ ਗੁਆ ਬੈਠੀ ਅਤੇ ਹੈਨਸਯੂ ਪਿੰਡ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਈ। ਸੂਚਨਾ ਮਿਲਣ 'ਤੇ ਬਚਾਅ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਅਗਲੇਰੀ ਕਾਰਵਾਈ ਲਈ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਤਿਊਨੀ ਭੇਜ ਦਿੱਤਾ। ਉਕਤ ਵਾਹਨ ਪੰਦਰਨੂ (ਹਿਮਾਚਲ) ਤੋਂ ਦਸੌਂ (ਉਤਰਾਖੰਡ) ਜਾ ਰਿਹਾ ਸੀ।
ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ ਕਾਰ ਵਿਚ ਸਵਾਰ 6 ਵਿਅਕਤੀਆਂ 'ਚੋਂ ਸੰਜੂ, ਉਮਰ 35 ਸਾਲ, ਸੂਰਜ, ਉਮਰ 35 ਸਾਲ, ਸ਼ੀਤਲ ਪਤਨੀ ਸੂਰਜ ਉਮਰ 25 ਸਾਲ, ਸਜਨਾ ਪੁੱਤਰੀ ਸਵਿਤਾ ਦੇਵੀ, ਉਮਰ 21 ਸਾਲ, ਦਿਵਿਆਂਸ਼ ਪੁੱਤਰ ਜੀਤ ਬਹਾਦੁਰ, ਉਮਰ 10 ਸਾਲ, ਯਸ਼ ਪੁੱਤਰ ਸੂਰਜ, ਉਮਰ 5 ਸਾਲ, ਵਾਸੀ ਪਿੰਡ ਸੇਂਜ, ਪੋਸਟ ਪੰਦਰਨੂ, ਤਹਿਸੀਲ ਜੁਬਲ, ਜ਼ਿਲ੍ਹਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਵਸਨੀਕ ਸਨ। ਉਨ੍ਹਾਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ, ਜਦੋਂਕਿ ਜੀਤ ਬਹਾਦਰ ਪੁੱਤਰ ਸੁੱਖ ਬਹਾਦਰ, ਉਮਰ 36 ਸਾਲ ਵਾਸੀ ਪਿੰਡ ਸੇਂਜ, ਪੋ. ਪੰਦਰਨੂ, ਤਹਿਸੀਲ ਜੁਬਲ, ਜ਼ਿਲ੍ਹਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਤਿਊਨੀ ਭੇਜਿਆ ਗਿਆ ਹੈ।
ਮੋਦੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ: ਅਮਿਤ ਸ਼ਾਹ
NEXT STORY