ਨਵੀਂ ਦਿੱਲੀ— ਕੇਂਦਰੀ ਰਿਜਰਬ ਪੁਲਸ ਬਲ (ਸੀ. ਆਰ. ਪੀ. ਐੱਫ.) ਦੀ ਦਿੱਲੀ ਸਥਿਤ ਬਟਾਲੀਅਨ ਦੇ 12 ਹੋਰ ਜਵਾਨ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੀ. ਆਰ. ਪੀ. ਐੱਫ. ਦੇ ਇਹ ਕਰਮਚਾਰੀ ਰਾਸ਼ਟਰੀ ਰਾਜਧਾਨੀ ਦੇ ਮਯੂਰ ਵਿਹਾਰ ਫੇਜ-3 'ਚ ਸਥਿਤ 31ਵੀਂ ਬਟਾਲੀਅਨ ਨਾਲ ਸੰਬੰਧਿਤ ਹਨ। ਬਲ ਦੇ 52 ਕਰਮਚਾਰੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੇ ਇਕ ਕਮਚਾਰੀ ਦੀ ਮੌਤ ਦੇ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਲ 112 ਕਰਮਚਾਰੀਆਂ ਦੇ ਨਮੂਨੇ ਲਏ ਗਏ, ਜਿਨ੍ਹਾਂ 'ਚ 12 ਕਮਚਾਰੀ ਕੋਵਿਡ-19 ਨਾਲ ਪੀੜਤ ਪਾਏ ਗਏ। ਇਸ ਦੇ ਨਾਲ ਹੀ ਬਲ ਦੀ ਇਸ ਟੁਕੜੀ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆਂ ਵੱਧ ਕੇ 64 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਕਰਮਚਾਰੀ ਵਾਇਰਸ ਪੀੜਤ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਬ-ਇੰਸਪੈਕਟਰ ਰੈਂਕ ਦੇ 55 ਸਾਲਾ ਅਧਿਕਾਰੀ ਦੀ ਮੰਗਲਵਾਰ ਨੂੰ ਕੋਵਿਡ-19 ਪੀੜਤ ਦੇ ਚਲਦੇ ਮੌਤ ਹੋ ਗਈ ਸੀ।

ਕੋਵਿਡ-19 : ਜਨਤਰ ਥਾਵਾਂ 'ਤੇ ਮਾਸਕ ਨਾ ਪਹਿਨਣ ਅਤੇ ਥੁੱਕਣ 'ਤੇ ਲੱਗੇਗਾ ਜੁਰਮਾਨਾ
NEXT STORY