ਨਵੀਂ ਦਿੱਲੀ— ਇਕ ਸ਼ੋਧ ਅਤੇ ਸਲਾਹਕਾਰ ਸੰਸਥਾ ਨੇ ਸੋਮਵਾਰ ਨੂੰ ਇਕ ਨਵੇਂ ਅਧਿਐਨ 'ਚ ਕਿਹਾ ਕਿ ਦਿੱਲੀ 'ਚ ਹਰ ਤੀਜੇ ਬੱਚੇ ਦੇ ਫੇਫੜੇ ਖਰਾਬ ਹਨ। ਇਸ ਅਧਿਐਨ 'ਚ ਹਵਾ ਪ੍ਰਦੂਸ਼ਣ ਅਤੇ ਵਿਅਕਤੀ ਦੇ ਮਾਨਸਿਕ ਸਿਹਤ ਵਿਚਾਲੇ ਹੁਣ ਤੱਕ ਅਣਛੁਤੇ ਸੰਬੰਧਾਂ ਦੀ ਵੀ ਜਾਂਚ ਕੀਤੀ ਗਈ ਹੈ।
ਦਿੱਲੀ ਅਤੇ ਗੁਆਂਢੀ ਸ਼ਹਿਰ 'ਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤਕ ਪਹੁੰਚਣ ਦੇ ਕੁਝ ਦਿਨ ਬਾਅਦ ਇਹ ਅਧਿਐਨ ਸਾਹਮਣੇ ਆਇਆ ਹੈ। ਪ੍ਰਦੂਸ਼ਣ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਸਥਿਤੀ ਦੇ ਵਿਗੜਨ ਲਈ ਕਈ ਸਕੰਟਕਾਲੀਨ ਉਪਾਅ ਅਪਣਾਉਣੇ ਪਏ ਸਨ। ਦਿੱਲੀ 'ਚ ਹਵਾ ਦੀ ਗੁਣਵੱਤਾ ਇਕ ਵਾਰ ਫਿਰ ਬਹੁਤ ਖਰਾਬ ਪੱਧਰ ਤਕ ਪਹੁੰਚ ਗਈ ਹੈ ਅਤੇ ਲੰਬੇ ਸਮੇਂ ਤੱਕ ਅਜਿਹੇ ਮਾਹੌਲ 'ਚ ਰਹਿਣ 'ਤੇ ਸਾਹ ਦੀ ਤਕਲੀਫ ਹੋ ਸਕਦੀ ਹੈ।
ਦਿੱਲੀ ਸਰਕਾਰ ਨੇ ਜਾਰੀ ਕੀਤਾ ਸਿਹਤ ਮਸ਼ਵਰਾ
ਦਿੱਲੀ ਸਰਕਾਰ ਨੇ ਸੋਮਵਾਰ ਨੂੰ ਸਿਹਤ ਮਸ਼ਵਰਾ ਜਾਰੀ ਕਰ ਕੇ ਲੋਕਾਂ ਨੂੰ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਬਾਹਰ ਨਿਕਲਣ ਤੋਂ ਬਚਣ ਲਈ ਕਿਹਾ ਹੈ। ਸੈਂਟਰ ਫਾਰ ਸਾਈਂਸ ਐਂਡ ਇੰਨਵਾਇਰਮੈਂਟ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ 'ਚ 30 ਫੀਸਦੀ ਦੀ ਵਜ੍ਹਾ ਹਵਾ ਪ੍ਰਦੂਸ਼ਣ ਹੈ। ਇਸ 'ਚ ਕਿਹਾ ਗਿਆ ਹੈ ਕਿ ਸਾਲ 2016 'ਚ ਸਾਢੇ 3 ਕਰੋੜ ਲੋਕਾਂ ਨੂੰ ਦੇਸ਼ ਭਰ 'ਚ ਦਮੇ ਦੀ ਬੀਮਾਰੀ ਸੀ।
'ਬਾਡੀ ਬਰਡਨ' ਲਾਈਫਸਟਾਈਲ ਡਿਜੀਜੇਜ ਚੋਟੀ ਵਾਲੀ ਰਿਪੋਰਟ 'ਚ ਕਿਹਾ ਗਿਆ ਕਿ ਦਿੱਲੀ 'ਚ ਹਰ ਤੀਜੇ ਬੱਚੇ ਦੇ ਫੇਫੜੇ ਖਰਾਬ ਹਨ, ਜਦਕਿ ਦੇਸ਼ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਕੁੱਲ ਮੌਤਾਂ 'ਚੋਂ 30 ਫੀਸਦੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਹੋਈਆਂ ਹਨ। ਇਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਵਾਤਾਵਰਨ ਅਤੇ ਸਿਹਤ ਵਿਚਾਲੇ ਅਹਿਮ ਸੰਬੰਧ ਹਨ, ਜਿਨ੍ਹਾਂ 'ਚ ਹਵਾ ਪ੍ਰਦੂਸ਼ਣ ਅਤੇ ਮਾਨਸਿਕ ਸਿਹਤ ਨਾਲ ਸੰਬੰਧ ਜਿਹੇ ਕਈ ਪਹਿਲੂ ਹੁਣ ਤੱਕ ਅਣਛੂਹੇ ਸਨ।
ਯੂ.ਪੀ. ਪੁਲਸ ਨੇ ਗੱਧਿਆਂ ਨੂੰ ਦਿੱਤੀ ਸਜ਼ਾ, ਚਾਰ ਦਿਨ ਬਾਅਦ ਜੇਲ ਤੋਂ ਮਿਲੀ ਰਿਹਾਈ
NEXT STORY